ਵੱਡੀ ਖ਼ਬਰ: ਕਾਂਗਰਸੀ ਲੀਡਰ ਕੁਲਬੀਰ ਜ਼ੀਰਾ ਤੇ ਅੰਨ੍ਹੇਵਾਹ ਫ਼ਾਈਰਿੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਜ਼ੀਰਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਕੁਲਬੀਰ ਸਿੰਘ ਤੇ ਲੰਘੀ ਰਾਤ ਫ਼ਾਈਰਿੰਗ ਹੋਣ ਦੀ ਖ਼ਬਰ ਹੈ। ਇਹ ਘਟਨਾ ਫਿਰੋਜ਼ਪੁਰ ਦੇ ਪਿੰਡ ਸ਼ੇਰਖਾ ਲਾਗੇ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ, ਜ਼ੀਰਾ ਦਾ ਅਣਪਛਾਤੇ ਕਾਰ ਚਾਲਕਾਂ ਦੇ ਵਲੋਂ ਪਿੱਛਾ ਕਰਕੇ, ਉਸ ਤੇ ਗੋਲੀਆਂ ਚਲਾਈਆਂ ਗਈਆਂ।
ਜ਼ੀਰਾ ਦੇ ਮੁਤਾਬਕ ਉਸਨੂੰ ਟਾਰਗੇਟ ਕਰਕੇ ਗੋਲੀਆਂ ਚਲਾਈਆਂ ਗਈਆਂ। ਦੂਜੇ ਪਾਸੇ ਕੁਲਬੀਰ ਸਿੰਘ ਜ਼ੀਰਾ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਹਾਲੇ ਤੱਕ ਕਾਰਵਾਈ ਨਹੀਂ ਹੋਈ।
ਹਾਲਾਂਕਿ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ।