ਅਧਿਆਪਕਾਂ ਦੀ ਹੋ ਰਹੀ ਖੱਜਲਖੁਆਰੀ ਨੂੰ ਰੁਕਵਾਇਆ : ਸੰਦੀਪ ਟੰਡਨ
ਸਖਤ ਰੁੱਖ ਨੇ ਵਿਖਾਇਆ ਰੰਗ : ਨੀਰਜ ਯਾਦਵ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪਿਛਲੇ ਕਾਫੀ ਦਿਨਾਂ ਤੋਂ ਕੇਨਰਾ ਬੈਂਕ ਵਿਚ ਸਰਕਾਰੀ ਸਕੂਲਾਂ ਦੇ ਮਿੱਡ-ਡੇ-ਮੀਲ ਖਾਤਿਆਂ ਵਿਚੋਂ ਪੀਪੀਏ ਰਾਹੀ ਅਦਾਇਗੀ ਦੀ ਸਮੱਸਿਆ ਤੋਂ ਅਧਿਆਪਕ ਕਾਫ਼ੀ ਪ੍ਰੇਸ਼ਾਨ ਸਨ। ਜਿਸ ਦੀ ਸੁਣਵਾਈ ਨਹੀਂ ਹੋ ਰਹੀ ਸੀ ਤੇ ਅਧਿਆਪਕ ਮਾਨਸਿਕ ਪ੍ਰੇਸਾਨੀ ਤੋਂ ਗੁਜਰ ਰਹੇ ਸਨ।
ਇਸ ਗੰਭੀਰ ਮਸਲੇ ਦਾ ਨੋਟਿਸ ਲੈਂਦਿਆਂ ਅੱਜ ਅਧਿਆਪਕ ਆਗੂ ਸੰਦੀਪ ਟੰਡਨ ਤੇ ਨੀਰਜ ਯਾਦਵ ਨੇ ਕੇਨਰਾ ਬੈਂਕ, ਫਿਰੋਜ਼ਪੁਰ ਤੇ ਹੈਡ ਆਫਿਸ, ਚੰਡੀਗੜ੍ਹ ਨਾਲ ਸੰਪਰਕ ਕੀਤਾ ਤੇ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਗੱਲ ਸਖਤੀ ਨਾਲ ਰੱਖੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਮਿੱਡ ਡੇ ਮੀਲ ਦੇ ਪੀਐਫਐਮਐਸ ਵਿੱਚ ਕੈਨਰਾ ਬੈਂਕ ਲਗਾਤਾਰ ਪੀਪੀਏ ਸਬੰਧੀ NACK PAYMENT ਕਾਰਨ ਪੀਐਫਐਮਐਸ ਵਿੱਚੋਂ ਪੈਸੇ ਘੱਟ ਜਾਂਦੇ ਸਨ, ਪਰ ਬੈਂਕ ਵਿੱਚ ਇਸ ਸਬੰਧੀ ਕੋਈ ਪੀਐਫਐਮਐਸ ਫਾਰਵਰਡ ਨਹੀਂ ਹੁੰਦਾ ਸੀ।
ਇਸ ਸਮੱਸਿਆ ਨੂੰ ਜਦੋਂ ਬੈਂਕ ਦੇ ਧਿਆਨ ਚ ਲਿਆਂਦਾ ਗਿਆ ਤਾਂ ਉਹਨਾਂ ਨੇ ਆਨਾਕਾਨੀ ਸ਼ੁਰੂ ਕਰ ਦਿੱਤੀ, ਜਿਸ ਤੇ ਸੰਦੀਪ ਟੰਡਨ ਤੇ ਨੀਰਜ ਯਾਦਵ ਵੱਲੋਂ ਚੰਡੀਗੜ੍ਹ ਹੈਡ ਆਫਿਸ ਨਾਲ ਗੱਲ ਕੀਤੀ ਅਤੇ ਕੰਮ ਨਾ ਹੋਣ ਤੱਕ ਬੈਂਕ ਨਾ ਛੱਡਣ ਦੀ ਗੱਲ ਕਹਿ। ਇਸ ਤੇ ਉਨ੍ਹਾਂ ਨੂੰ ਬੈਂਕ ਦੇ ਅਧਿਕਾਰੀਆਂ ਨੇ ਅੱਜ ਸ਼ਾਮ ਤੱਕ ਸਮੱਸਿਆ ਦਾ ਹੱਲ ਹੋਣ ਦਾ ਵਿਸ਼ਵਾਸ ਦਵਾਇਆ ਗਿਆ ਤੇ ਸ਼ਾਮ ਨੂੰ ਹੀ ਸਮੱਸਿਆ ਦਾ ਹੱਲ ਹੋ ਗਿਆ ਤੇ ਪੀਪੀਏ ਕਲੀਅਰ ਹੋ ਗਏ।
ਆਗੂਆਂ ਨੇ ਕਿਹਾ ਕਿ ਬੈਂਕ ਵਿਚ ਹਜਾਰਾਂ ਦੀ ਗਿਣਤੀ ਵਿਚ ਸਕੂਲਾਂ ਦੇ ਖਾਤੇ ਹਨ, ਇਹ ਖਾਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਕਹਿਣ ਤੇ ਖੁੱਲ੍ਹੇ ਹਨ। ਅਧਿਕਾਰੀਆਂ ਨੂੰ ਅਧਿਆਪਕਾਂ ਨੂੰ ਬੈਂਕ ਸਬੰਧੀ ਦਰਪੇਸ਼ ਮੁਸ਼ਕਿਲਾਂ ਦਾ ਹੱਲ ਵੀ ਕਰਵਾਉਣਾ ਚਾਹੀਦਾ ਹੈ। ਜੇਕਰ ਆਗੂਆਂ ਵਲੋਂ ਅੱਜ ਸਖਤ ਸਟੈਂਡ ਨਾ ਲਿਆ ਜਾਂਦਾ ਤਾਂ ਅਧਿਆਪਕਾਂ ਦੀ ਇਸ ਸਮੱਸਿਆ ਦਾ ਹੱਲ ਅਜੇ ਵੀ ਨਹੀ ਹੋਣਾ ਸੀ।
ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਜੇਕਰ ਕਿਸੇ ਸਕੂਲ ਦੇ ਪੀਪੀਏ ਅਜੇ ਵੀ ਪੈਂਡਿੰਗ ਹਨ ਤਾਂ ਹੋ ਬ੍ਰਾਂਚ ਨਾਲ ਸੰਪਰਕ ਕਰਨ ਪੀਪੀਏ ਕਲੀਅਰ ਹੋ ਜਾਣਗੇ ਕਿਉਂਕਿ ਬ੍ਰਾਂਚ ਨੂੰ ਹੈਡ ਆਫਿਸ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਹੋ ਗਏ ਹਨ।