Education News: ਸਿੱਧੀ ਭਰਤੀ ਪ੍ਰਿੰਸੀਪਲ ਹੈਡਮਾਸਟਰ ਅਤੇ ਬੀਪੀਯੂ ਐਸੋਸੀਏਸ਼ਨ ਪੰਜਾਬ ਦੀ ਹੋਈ ਅਹਿਮ ਮੀਟਿੰਗ

All Latest NewsNews FlashPunjab News

 

ਪੰਜਾਬ ਸਰਕਾਰ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀਪੀਓ ਦੀ ਸਿੱਧੀ ਭਰਤੀ ਜਲਦ ਤੋਂ ਜਲਦ ਪੂਰੀ ਕਰੇ – ਆਗੂ

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ-

ਪ੍ਰਿੰਸੀਪਲ ਬੀਪੀਓ ਹੈਡ ਮਾਸਟਰ ਸਿੱਧੀ ਭਰਤੀ ਐਸੋਸੀਏਸ਼ਨ ਪੰਜਾਬ ਦੀ ਅੱਜ ਇੱਕ ਜਰੂਰੀ ਮੀਟਿੰਗ ਐਸੋਸੀਏਸ਼ਨ ਹੋਈ, ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰ ਜਸਵੰਤ ਸੈਣੀ ,ਅਸ਼ਵਨੀ ਸ਼ਰਮਾਂ , ਸੰਦੀਪ ਸਹਿਗਲ ,ਰਾਜੇਸ਼,ਅਰਸ਼ਦੀਪ,ਹਾਜ਼ਰ ਸਨ। ਹਾਜ਼ਰ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਅਪੀਲ ਕੀਤੀ ਗਈ 2020 ਤੋਂ ਲਟਕ ਰਹੀ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀਪੀਓ ਦੀ ਸਿੱਧੀ ਭਰਤੀ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।

ਇਸ ਸਬੰਧੀ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ 2020 ਵਿੱਚ ਸਰਕਾਰ ਦੁਆਰਾ ਪ੍ਰਿੰਸੀਪਲ ਹੈਡਮਾਸਟਰ ਅਤੇ ਬਲਾਕ ਸਿੱਖਿਆ ਅਫਸਰਾਂ ਦੀਆਂ ਕੁੱਲ 585 ਪੋਸਟਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਭਰਨ ਲਈ ਪ੍ਰਕਿਰਿਆਰਾਂ ਆਰੰਭੀ ਗਈ ਸੀ ਪ੍ਰੰਤੂ ਲਗਭਗ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਭਰਤੀ ਸਰਕਾਰ ਦੀ ਅਣਗਹਿਲੀ ਕਰਕੇ ਕੋਰਟ ਵਿੱਚ ਲੰਬਿਤ ਹੈ। ਜੇਕਰ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਇਹਨਾਂ ਪੋਸਟਾਂ ਨੂੰ ਭਰਨ ਲਈ ਸੁਹਿਰਦ ਯਤਨ ਕਰੇ ਤਾਂ ਇਹ ਪੋਸਟਾਂ ਬਹੁਤ ਜਲਦੀ ਕੋਰਟ ਵਿੱਚੋਂ ਸਟੇ ਹਟਾ ਕੇ ਭਰੀਆਂ ਜਾ ਸਕਦੀਆਂ ਹਨ।

ਉਹਨਾਂ ਇਹ ਵੀ ਆਖਿਆ ਕਿ ਇਸ ਵੇਲੇ ਪੰਜਾਬ ਵਿੱਚ ਉਪਰੋਕਤ ਸਿੱਧੀ ਭਰਤੀ ਕੋਟੇ ਦੀਆਂ ਲਗਭਗ 50% ਪੋਸਟਾਂ ਖਾਲੀ ਹਨ। ਜਿਸ ਕਾਰਨ ਸਿੱਖਿਆ ਮਾਡਲ ਪੰਜਾਬ ਦਾ ਬਹੁਤ ਬੁਰਾ ਹਾਲ ਹੈ। ਉਹਨਾਂ ਇਹ ਵੀ ਆਖਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਫੋਕੇ ਦਾਅਵੇ ਕਰ ਰਹੀ ਹੈ ਜਦ ਕਿ ਦੂਜੇ ਪਾਸੇ ਪੰਜਾਬ ਦਾ ਸਿੱਖਿਆ ਮਾਡਲ ਮੂਧੇ ਮੂੰਹ ਪਿਆ ਹੋਇਆ ਹੈ ।ਪ੍ਰਿੰਸੀਪਲਾਂ ਤੋਂ ਸੱਖਣੇ ਸਕੂਲ, ਬਲਾਕ ਸਿੱਖਿਆ ਅਫਸਰਾਂ ਤੋਂ ਵਿਹੂਣੇ ਸਿੱਖਿਆ ਬਲਾਕ ਆਪ ਮੁਹਾਰੇ ਚਲ ਰਹੇ ਹਨ।

ਇੱਕ ਪ੍ਰਿੰਸੀਪਲ ਨੂੰ ਇੱਕ ਤੋਂ ਵੱਧ ਸਕੂਲਾਂ ਦਾ ਚਾਰਜ ਦਿੱਤਾ ਗਿਆ ਹੈ ਇਸੇ ਤਰ੍ਹਾਂ ਇੱਕ ਬਲਾਕ ਸਿੱਖਿਆ ਅਫਸਰ ਨੂੰ ਇੱਕ ਤੋਂ ਵੱਧ ਬਲਾਕਾਂ ਦਾ ਕਾਰਜ ਭਾਰ ਸੰਭਾਲਣ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਹੈ ਜੋ ਕਿ ਤਰਕ ਸੰਗਤ ਨਹੀਂ ਹੈ। ਹਾਜ਼ਰ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਜੋਰ ਦਾ ਸ਼ਬਦਾਂ ਵਿੱਚ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਇਹ ਸਿੱਧੀ ਭਰਤੀ ਨੂੰ ਨੇਪਰੇ ਚਾੜਨ ਵਿੱਚ ਸੁਹਿਰਦ ਯਤਨ ਨਹੀਂ ਕਰਦੀ ਤਾਂ ਨੇੜ ਭਵਿੱਖ ਵਿੱਚ ਸਿੱਧੀ ਭਰਤੀ ਐਸੋਸੀਏਸ਼ਨ ਇੱਕ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੀ ਹੋਵੇਗੀ।

 

Media PBN Staff

Media PBN Staff

Leave a Reply

Your email address will not be published. Required fields are marked *