ਵੱਡੀ ਖ਼ਬਰ: ਕਿਸਾਨਾਂ ਤੇ ਕੇਂਦਰ ਵਿਚਾਲੇ ਅਹਿਮ ਮੀਟਿੰਗ ਖ਼ਤਮ, ਕੀ ਹੋਇਆ ਫ਼ੈਸਲਾ?
ਪੰਜਾਬ ਨੈੱਟਵਰਕ, ਚੰਡੀਗੜ੍ਹ-
ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਾਲੇ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਹੋਈ। ਮੀਟਿੰਗ ਦੌਰਾਨ ਐਮਐਸਪੀ ਤੇ ਵਿਸ਼ੇਸ਼ ਚਰਚਾ ਹੋਈ ਅਤੇ ਕਿਸਾਨਾਂ ਦੇ ਵੱਲੋਂ ਕੁੱਝ ਡਾਟਾ ਸਰਕਾਰ ਨੂੰ ਸੌਂਪਿਆ ਵੀ ਹੈ ਅਤੇ ਕੁੱਝ ਡਾਟਾ ਅਗਲੇ ਦਿਨਾਂ ਵਿੱਚ ਸੌਂਪਣਗੇ।
ਕਿਸਾਨਾਂ ਨੂੰ ਸਰਕਾਰ ਨੇ ਡਾਟੇ ਦਾ ਸੋਰਸ ਮੰਗਿਆ ਹੈ ਅਤੇ ਕਿਹੜੀ ਫ਼ਸਲ ਦੀ ਕਿੰਨੀ ਖ਼ਰੀਦ ਹੁੰਦੀ ਹੈ, ਦੇ ਬਾਰੇ ਵਿੱਚ ਵੀ ਜਾਣਕਾਰੀ ਕਿਸਾਨਾਂ ਕੋਲੋਂ ਮੰਗੀ ਹੈ। ਹੁਣ ਅਗਲੀ ਮੀਟਿੰਗ 19 ਮਾਰਚ ਨੂੰ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਅਗਲੀ ਮੀਟਿੰਗ ਵਿੱਚ ਕੋਈ ਵੱਡਾ ਫ਼ੈਸਲਾ ਹੋ ਸਕਦਾ ਹੈ।