ਵੱਡੀ ਖ਼ਬਰ: ਪੰਜਾਬ ‘ਚ ਸਵਾਈਨ ਫਲੂ ਦਾ ਕਹਿਰ, ਮਿਲੇ ਨਵੇਂ ਕੇਸ
ਪੰਜਾਬ ਨੈੱਟਵਰਕ, ਚੰਡੀਗੜ੍ਹ –
ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸਵਾਈਨ ਫਲੂ ਦੀ ਦਹਿਸ਼ਤ ਵੇਖਣ ਨੂੰ ਮਿਲੀ ਹੈ ਬਠਿੰਡਾ ਤੇ ਦੋ ਪਿੰਡਾਂ ਵਿੱਚ ਦੋ ਕੇਸ ਸਾਹਮਣੇ ਆਏ ਹਨ।
ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਵੱਖ-ਵੱਖ ਪਿੰਡਾਂ ਵਿੱਚ ਚੈਕਿੰਗ ਮੁਹਿੰਮ ਅਤੇ ਟੈਸਟਿੰਗ ਮੁਹਿੰਮ ਚਲਾ ਦਿੱਤੀ ਗਈ ਹੈ।
ਜਾਣਕਾਰੀ ਦੇ ਮੁਤਾਬਿਕ ਬਠਿੰਡਾ ਦੇ ਭੁੱਚੋ ਮੰਡੀ ਅਤੇ ਭੁੱਚੋ ਖੁਰਦ ਵਿੱਚ ਇੱਕ ਇੱਕ ਕੇਸ ਸਵਾਈਨ ਫਲੂ ਦਾ ਮਿਲਿਆ ਹੈ।
ਦੋਵਾਂ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਦੋਵਾਂ ਦੇ ਟੈਸਟਿੰਗ ਦੌਰਾਨ ਉਨ੍ਹਾਂ ਵਿੱਚ ਸਵਾਇਨ ਫਲੂ ਦੀ ਪੁਸ਼ਟੀ ਹੋਈ ਹੈ।
ਸਿਵਲ ਸਰਜਨ ਬਠਿੰਡਾ ਡਾਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਵਿੱਚ ਦੋ ਮਰੀਜ਼ ਸਵਾਈਨ ਫਲੂ ਨਾਲ ਪੀੜਤ ਪਾਏ ਗਏ ਹਨ ਜਿਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਦੋਵੇਂ ਖਤਰੇ ਤੋਂ ਬਾਹਰ ਹਨ।