ਸਰਕਾਰੀ ਪ੍ਰਾਇਮਰੀ ਸਕੂਲ ਕਾਹਲਵਾਂ ਦੇ ਸਟਾਫ਼ ਵਲੋਂ NRI ਪਰਿਵਾਰ ਦਾ ਕੀਤਾ ਸਨਮਾਨ
ਸਕੂਲ ਦੇ ਵਿਕਾਸ ਵਿੱਚ ਢਿੱਲੋਂ ਪਰਿਵਾਰ ਦਾ ਅਹਿਮ ਯੋਗਦਾਨ
ਪੰਜਾਬ ਨੈੱਟਵਰਕ, ਜਲੰਧਰ-
ਜ਼ਿਲ੍ਹਾ ਜਲੰਧਰ ਦੇ ਉੱਚ ਕੋਟੀ ਦੇ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਮਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਹਲਵਾਂ ਵਿੱਚ ਸਕੂਲ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਇੰਗਲੈਂਡ ਨਿਵਾਸੀ ਪਲਵਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਕੂਲ ਸਟਾਫ਼ ਵਲੋਂ ਸਕੂਲ ਪਹੁੰਚਣ ਤੇ ਸਨਮਾਨ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆ ਮੈਡਮ ਅੰਜਲਾ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਹਲਵਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਐਨ ਆਰ ਆਈ ਪਲਵਿੰਦਰ ਸਿੰਘ ਢਿੱਲੋਂ ਵਲੋਂ ਨਿਰੰਤਰ ਦਾਨ ਰਾਹੀਂ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ।
ਅੱਜ ਇਸ ਐਨ ਆਰ ਆਈ ਪਰਿਵਾਰ ਦਾ ਸਕੂਲ ਪਹੁੰਚਣ ਤੇ ਕਰਵਾਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪਲਵਿੰਦਰ ਸਿੰਘ ਢਿੱਲੋਂ, ਉਨ੍ਹਾਂ ਦੀ ਧਰਮ ਸੁਪਤਨੀ ਸਰਦਾਰਨੀ ਭੁਪਿੰਦਰ ਕੌਰ ਢਿੱਲੋਂ (ਯੂ.ਕੇ.), ਪੁੱਤਰ ਅਮ੍ਰਿਤਪਾਲ ਸਿੰਘ ਢਿੱਲੋਂ ,ਉਨ੍ਹਾਂ ਦੀ ਨੂੰਹ ਸਰਦਾਰਨੀ ਸੰਦੀਪ ਕੌਰ ਢਿੱਲੋਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਲਵਿੰਦਰ ਸਿੰਘ ਢਿੱਲੋਂ ਦੇ ਪੋਤਰੇ ਜਸਰਾਜ ਸਿੰਘ ਢਿੱਲੋਂ ਅਤੇ ਪੋਤਰੀ ਜੈਸਮੀਨ ਕੌਰ ਢਿੱਲੋਂ ਵਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਫਰੂਟ ਅਤੇ ਚਾਕਲੇਟ ਵੰਡੇ ਗਏ। ਇਸ ਐਨ ਆਰ ਆਈ ਪਰਿਵਾਰ ਵਲੋਂ ਭਵਿੱਖ ਵਿੱਚ ਵੀ ਇਸ ਸਕੂਲ ਦੇ ਵਿਕਾਸ ਹਰ ਪ੍ਰਕਾਰ ਦਾ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਮੈਡਮ ਅੰਜਲਾ ਸ਼ਰਮਾ,ਮੈਡਮ ਸਵਿਤਾ ਮਸੀਹ,ਡਾ. ਦਵਿੰਦਰ ਸਿੰਘ (ਮੈਂਬਰ ਐਸ ਐਮ ਸੀ), ਸਮਾਜ ਸੇਵੀ ਲਵਪ੍ਰੀਤ ਸ਼ਰਮਾ, ਮੈਡਮ ਜੋਤੀ, ਕੁਲਦੀਪ ਕੌਰ, ਪ੍ਰੀਆ, ਸ਼ੀਤਲ ਕੌਰ, ਮਨਪ੍ਰੀਤ ਕੌਰ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।