Patiala News: ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥਣਾਂ ਦੇ ਹੋਸਟਲ ਅੱਗੇ ਟੂਣਾ, ਜਾਰੀ ਹੋਇਆ ਸਖ਼ਤ ਨੋਟਿਸ
Patiala News: ਦੋਸ਼- ਇਹ ਟੂਣਾ ਕਿਸੇ ਹੋਰ ਨੇ ਨਹੀਂ, ਬਲਕਿ ਹੋਸਟਲ ਦੇ ਅੰਦਰ ਮੌਜੂਦ ਵਿਦਿਆਰਥਣ ਵੱਲੋਂ ਹੀ ਕੀਤਾ ਗਿਆ
ਪੰਜਾਬ ਨੈੱਟਵਰਕ, ਚੰਡੀਗੜ੍ਹ-
Patiala News: 21ਵੀਂ ਸਦੀ ਦੇ ਵਿਗਿਆਨਿਕ ਯੁੱਗ ਵਿੱਚ ਜਿੱਥੇ ਲੋਕਾਂ ਦੀ ਸੋਚ ਕਾਫ਼ੀ ਜਿਆਦਾ ਬਦਲ ਗਈ ਹੈ, ਉੱਥੇ ਹੀ ਦੂਜੇ ਪਾਸੇ ਹਾਲੇ ਵੀ ਕੁੱਝ ਲੋਕ ਅਜਿਹੇ ਨੇ, ਜਿਹੜੇ ਟੂਣੇ ਟੋਟਕਿਆਂ ਵਿੱਚ ਵਿਸ਼ਵਾਸ਼ ਰੱਖਦੇ ਹਨ। ਇਹ ਲੋਕ ਕੋਈ ਆਮ ਨਹੀਂ ਬਲਕਿ, ਵਿਦਿਆ ਦੇ ਮੰਦਰ ਵਿੱਚ ਪੜ੍ਹਨ ਵਾਲੇ ਕੁੱਝ ਵਿਦਿਆਰਥੀ ਹੀ ਹਨ।
ਦਰਅਸਲ, ਖ਼ਬਰ ਹੈਰਾਨ ਵੀ ਕਰਨ ਵਾਲੀ ਹੈ ਅਤੇ ਪ੍ਰੇਸ਼ਾਨ ਵੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥਣਾਂ ਦੇ ਹੋਸਟਲ ਅੰਦਰ ਕਿਸੇ ਨੇ ਟੂਣਾ ਕਰ ਦਿੱਤਾ। ਦੋਸ਼ ਹੈ ਕਿ, ਇਹ ਟੂਣਾ ਕਿਸੇ ਹੋਰ ਨੇ ਨਹੀਂ, ਬਲਕਿ ਹੋਸਟਲ ਦੇ ਅੰਦਰ ਮੌਜੂਦ ਵਿਦਿਆਰਥਣ ਵੱਲੋਂ ਹੀ ਕੀਤਾ ਗਿਆ ਹੈ।
ਰਿਪੋਰਟਾਂ ਮੁਤਾਬਿਕ, ਸ਼ਨੀਵਾਰ ਨੂੰ ਸਵੇਰੇ ਕੁੜੀਆਂ ਦੇ ਹੋਸਟਲ ਵਿੱਚ ਸਫੇਦ ਰੰਗ ਨਾਲ ਕੁਝ ਲਿਖਿਆ ਮਿਲਿਆ। ਇਸ ਨੂੰ ਲੈ ਕੇ ਹੁਣ ਹੋਸਟਲ ਵਾਰਡਨ ਵਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਇਹ ਦੇਖ ਸਭ ਕੁੱਝ ਵਿਦਿਆਰਥਣਾਂ ਹੈਰਾਨ ਹੋ ਗਈਆਂ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਵਾਰਡਨ ਨੂੰ ਦਿੱਤੀ।
ਹੋਸਟਲ ਵਾਰਡਨ ਵੱਲੋਂ ਇਸ ਸਬੰਧੀ ਇਕ ਪੱਤਰ ਜਾਰੀ ਕੀਤਾ ਗਿਆ। ਜਿਸ ਵਿੱਚ ਕਿਹਾ ਗਿਆ, ‘ਹਸਤਾਖਰ ਕਰਤਾ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਕਿਸੇ ਵਿਦਿਆਰਥਣ ਵੱਲੋਂ ਹੋਸਟਲ ਅੰਦਰ ਟੂਣੇ ਟਾਮਣ ਕੀਤੇ ਜਾਂਦੇ ਹਨ, ਜਿਸ ਕਾਰਨ ਵਿਦਿਆਰਥਣਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਵਿਦਿਆਰਥਣਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਖਤ ਤਾੜਨਾ ਕੀਤੀ ਜਾਂਦੀ ਹੈ ਅਤੇ ਹੋਸਟਲ ਅੰਦਰ ਅਜਿਹਾ ਕੋਈ ਟੂਣਾ ਟਾਮਣਾ ਨਾ ਕੀਤਾ ਜਾਵੇ। ਫਿਰ ਵੀ ਜੇਕਰ ਕੋਈ ਕਿਸੇ ਨੂੰ ਅਜਿਹਾ ਕਰਦਾ ਵੇਖਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।