ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਦਾ ਤਬਾਦਲਾ, ਪੜ੍ਹੋ ਵੇਰਵਾ
ਪ੍ਰਬੰਧਕੀ ਆਧਾਰ ‘ਤੇ ਕੀਤੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤੀ ਬਦਲੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਰਵਿੰਦਰ ਕੌਰ ਨੇ ਅਧਿਆਪਕਾ ਚਰਨਜੀਤ ਕੌਰ ਦਾ ਤਬਾਦਲਾ ਕੀਤਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ ਕਿ, ਅਧਿਆਪਕਾਵਾਂ ਖਿਲਾਫ ਕਥਿਤ ਤੌਰ ‘ਤੇ ਇਤਰਾਜਯੋਗ ਟਿੱਪਣੀਆਂ ਕਰਨ ਸਬੰਧੀ ਪ੍ਰਾਪਤ ਸ਼ਿਕਾਇਤ ਅਤੇ ਬੀ.ਪੀ.ਈ.ਓ: ਇੰਦੂ ਸੂਦ ਵੱਲੋਂ ਕੀਤੀ ਪੜਤਾਲ ਦੇ ਮਿੱਟੇ ਦੇ ਆਧਾਰ ‘ਤੇ ਸ੍ਰੀਮਤੀ ਚਰਨਜੀਤ ਕੌਰ, ਐਸੋਸੀਏਟ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਲਾਲ੍ਹੇੜੀ ਬਲਾਕ ਖੰਨਾ-2 (ਲੁਧਿਆਣਾ) ਦੀ ਪ੍ਰਬੰਧਕੀ ਆਧਾਰ ‘ਤੇ ਬਦਲੀ ਸ.ਪ੍ਰ.ਸ. ਜਟਾਣਾ ਬਲਾਕ ਦੋਰਾਹਾ (ਲੁਧਿਆਣਾ) ਵਿਖੇ ਖਾਲੀ ਆਸਾਮੀ ਤੇ ਕੀਤੀ ਗਈ ਹੈ।