Fake IAS Officer: ਪੰਜਾਬ ਪੁਲਿਸ ਵੱਲੋਂ ਫਰਜ਼ੀ IAS ਅਫ਼ਸਰ ਗ੍ਰਿਫਤਾਰ
Fake IAS Officer: ਫਰਜ਼ੀ IAS ਅਫ਼ਸਰ ਖਿਲਾਫ਼ ਮਾਮਲਾ ਦਰਜ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ…!
ਪੰਜਾਬ ਨੈੱਟਵਰਕ, ਚੰਡੀਗੜ੍ਹ-
Fake IAS Officer: ਪੰਜਾਬ ਪੁਲਿਸ ਦੇ ਵੱਲੋਂ ਇੱਕ ਜਾਅਲੀ IAS ਅਫ਼ਸਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਿਕ, ਉਕਤ ਆਈਏਐਸ ਅਫ਼ਸਰ ਮੋਹਾਲੀ ਵਿੱਚ ਘੁੰਮ ਰਿਹਾ ਸੀ। ਫੜੇ ਗਏ ਵਿਅਕਤੀ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ, ਜੋ ਪੰਜਾਬ ਦੇ ਗੁਆਂਢੀ ਰਾਜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਉਕਤ ਵਿਅਕਤੀ ਆਪਣੀ ਕਾਰ ‘ਤੇ “ਭਾਰਤ ਸਰਕਾਰ” ਲਿਖਵਾ ਕੇ ਅਸਲ ਅਫਸਰ ਵਾਂਗ ਘੁੰਮਦਾ ਸੀ ਅਤੇ ਨੌਕਰੀ ਦੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਠੱਗਦਾ ਸੀ। ਮੁਲਜ਼ਮ ਦੂਜੇ ਰਾਜਾਂ ਤੋਂ ਲੋਕਾਂ ਨੂੰ ਮੋਹਾਲੀ ਲਿਆ ਕੇ ਮਹਿੰਗੇ ਹੋਟਲਾਂ ‘ਚ ਠਹਿਰਾਉਂਦਾ ਅਤੇ ਨੌਕਰੀ ਦਾ ਝਾਂਸਾ ਦਿੰਦਾ ਸੀ।
ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ, ਜਾਂਚ ‘ਚ ਪਤਾ ਲੱਗਾ ਕਿ ਉਹ ਦੋ (ਫਰਜ਼ੀ IAS ਅਫ਼ਸਰ) ਲੋਕਾਂ ਨੂੰ ਨੌਕਰੀ ਦੇ ਬਹਾਨੇ ਮੋਹਾਲੀ ਲਿਆਇਆ ਸੀ। ਪੁਲਿਸ ਨੇ ਉਸ ਕੋਲੋਂ ਜਾਅਲੀ ਆਈਡੀ ਕਾਰਡ ਅਤੇ ਦਸਤਾਵੇਜ਼ ਬਰਾਮਦ ਕੀਤੇ। ਦੂਜੇ ਪਾਸੇ ਫੇਜ਼-1 ਥਾਣੇ ‘ਚ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਨੇ ਪੁਲਿਸ ਨੂੰ ਲੋਕਾਂ ਲਈ ਸੁਚੇਤਨਾ ਜਾਰੀ ਕਰਨ ਲਈ ਪ੍ਰੇਰਿਆ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਪਛਾਣ ਤਸਦੀਕ ਕਰਨ ਲਈ ਸੰਬੰਧਿਤ ਵਿਭਾਗ ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਨਾਲ ਹੀ, ਨੌਕਰੀ ਦੇ ਵਾਅਦਿਆਂ ‘ਤੇ ਭਰੋਸਾ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।