Punjab News: ਭਗਵੰਤ ਮਾਨ ਸਰਕਾਰ ਦਾ ਵਪਾਰੀਆਂ ਦੇ ਹੱਕ ‘ਚ ਵੱਡਾ ਫ਼ੈਸਲਾ..!
Punjab News: ਸਰਕਾਰ ਨੇ ਲੈਂਡ ਐਨਹਾਂਸਮੈਂਟ ਬਕਾਏ ’ਤੇ 8% ਫਲੈਟ ਵਿਆਜ ਲਗਾਇਆ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਵਪਾਰੀਆਂ ਦੇ ਹੱਕ ਵਿੱਚ ਇੱਕ ਵੱਡੇ ਫ਼ੈਸਲਾ ਕੀਤਾ ਗਿਆ ਹੈ। ਮਾਨ ਸਰਕਾਰ ਨੇ ਸਨਅਤਕਾਰਾਂ ਦੇ ਵਾਸਤੇ 2 ਓਟੀਐੱਸ ਸਕੀਮਾਂ ਤੇ ਮੋਹਰ ਲਗਾ ਦਿੱਤੀ ਹੈ। ਇਸ ਦੇ ਨਾਲ ਉਦਯੋਗਪਤੀਆਂ ਨੂੰ ਲਾਭ ਮਿਲੇਗਾ।
ਇੱਥੇ ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਅੱਜ ਕੈਬਨਿਟ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੇ ਵਿੱਚ ਸਰਕਾਰ ਨੇ ਲੈਂਡ ਐਨਹਾਂਸਮੈਂਟ ਲਈ ਸਨਅਤਕਾਰਾਂ ਦੇ ਵਾਸਤੇ 2 ਓਟੀਐੱਸ ਸਕੀਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਨ੍ਹਾਂ ਸਕੀਮਾਂ ਵਿੱਚ ਦੇ ਤਹਿਤ ਹੁਣ ਲੈਂਡ ਐਨਹਾਂਸਮੈਂਟ ਬਕਾਏ ’ਤੇ 8% ਫਲੈਟ ਵਿਆਜ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕੰਪਾਊਂਡਿਗ ਵਿਆਜ ਤੇ ਪਨੈਲਟੀ ਮੁਆਫ਼ ਵੀ ਕੀਤੀ ਗਈ ਹੈ।
Punjab News- AAP ਲੁਧਿਆਣਾ ਦੇ ਸਨਅਤਕਾਰਾਂ ਨੂੰ ਖ਼ੁਸ਼ ਕਰਨ ਦੇ ਲਿਹਾਜ਼ ਨਾਲ ਵੋਟਾਂ ਬਟੋਰਨਾ ਚਾਹੁੰਦੀ
ਦੱਸਣਾ ਬਣਦਾ ਹੈ ਕਿ, ਇਨ੍ਹਾਂ ਫ਼ੈਸਲਿਆਂ ਬਾਰੇ ਜਾਣਕਾਰੀ ਉਦਯੋਗ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਵੱਲੋਂ ਪ੍ਰੈਸ ਕਾਨਫ਼ਰੰਸ ਕਰਕੇ ਦਿੱਤੀ ਗਈ।
ਸੰਜੀਵ ਅਰੋੜਾ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਜ਼ਿਮਨੀ ਚੋਣਾਂ ਦੇ ਲਈ ਉਮੀਦਵਾਰ ਵੀ ਐਲਾਨਿਆ ਹੋਇਆ ਹੈ। ਸੰਜੀਵ ਅਰੋੜਾ ਅੱਜ ਦੀ ਪ੍ਰੈਸ ਕਾਨਫ਼ਰੰਸ ਦੇ ਵਿੱਚ ਸ਼ਾਮਲ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ, ਸਰਕਾਰ ਲੁਧਿਆਣਾ ਦੇ ਸਨਅਤਕਾਰਾਂ ਨੂੰ ਖ਼ੁਸ਼ ਕਰਨ ਦੇ ਲਿਹਾਜ਼ ਨਾਲ ਵੋਟਾਂ ਬਟੋਰਨਾ ਚਾਹੁੰਦੀ ਹੈ।
ਹਾਲਾਂਕਿ ਜੇਕਰ ਸਰਕਾਰ ਸਨਅਤਕਾਰਾਂ ਦੇ ਹੱਕ ਵਿੱਚ ਇੰਨਾ ਵੱਡਾ ਫ਼ੈਸਲਾ ਕਰ ਰਹੀ ਹੈ ਤਾਂ, ਇਸ ਨਾਲ ਆਮ ਗ਼ਰੀਬ ਤੇ ਮਿਡਲ ਕਲਾਸ ਨੂੰ ਕੀ ਲਾਭ ਮਿਲੇਗਾ? ਵੋਟਾਂ ਤਾਂ ਸਭ ਤੋਂ ਵੱਧ ਮਿਡਲ ਕਲਾਸ ਤੇ ਹੋਰ ਗ਼ਰੀਬ ਹੀ ਪਾਉਂਦੇ ਹਨ, ਜਿਨ੍ਹਾਂ ਦੇ ਲਈ ਸਰਕਾਰ ਨੇ ਕੋਈ ਅਹਿਮ ਐਲਾਨ ਅੱਜ ਨਹੀਂ ਕੀਤਾ।
ਦੇਖਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਸਰਕਾਰ ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਵਾਸਤੇ ਕਿਹੜੇ ਵੱਡੇ ਐਲਾਨ ਕਰਦੀ ਹੈ।