All Latest NewsGeneralNews FlashPunjab NewsTOP STORIES

ਪੰਜਾਬ ਪੁਲਿਸ ਦੇ 916 ਮੁਲਾਜ਼ਮਾਂ ਦਾ ਤਬਾਦਲਾ

 

ਐੱਸ.ਐਸ.ਪੀਜ਼ ਪਟਿਆਲਾ ਰੇਂਜ ਅਤੇ ਸੰਗਰੂਰ ਵੱਲੋਂ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਭਾਰੀ ਪੁਲਿਸ ਫੇਰ ਬਦਲ

ਦਲਜੀਤ ਕੌਰ, ਸੰਗਰੂਰ

ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ., ਡੀ.ਆਈ.ਜੀ. ਪਟਿਆਲਾ ਰੇਂਜ, ਪਟਿਆਲਾ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਪੁਲਿਸ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਪਟਿਆਲਾ ਰੇਂਜ ਦੇ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਐਸ.ਐਸ.ਪੀਜ਼ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਪੁਲਿਸ ਕਰਮਚਾਰੀਆਂ ਨੂੰ ਚੌਕਸ ਕਰਨ ਅਤੇ ਪੁਲਿਸ ਕੰਮਕਾਜ ਨੂੰ ਦਰੁਸਤ ਕਰਨ ਲਈ ਪ੍ਰਬੰਧਕੀ ਅਧਾਰ, ਪਰ ਪੰਜਾਬ ਪੁਲਿਸ ਰੂਲਜ ਅਤੇ ਡੀ.ਜੀ.ਪੀ. ਪੰਜਾਬ ਦੇ ਦਫਤਰ ਵੱਲੋਂ ਜਾਰੀ ਤਬਾਦਲਾ ਨੀਤੀ ਅਨੁਸਾਰ ਸਿਪਾਹੀ ਰੈਂਕ ਤੋ ਇੰਸਪੈਕਟਰ ਰੈਂਕ ਦੇ ਸਮੂਹ ਕਰਮਚਾਰੀਆਂ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆ ਜਾਣ ਅਤੇ ਕਿਸੇ ਵੀ ਰੈਂਕ ਦਾ ਪੁਲਿਸ ਕਰਮਚਾਰੀ ਅਤੇ ਪੰਜਾਬ ਹੋਮਗਾਰਡ ਦੇ ਜਵਾਨਾਂ ਨੂੰ ਆਪਣੀ ਰਿਹਾਇਸੀ ਸਬ ਡਵੀਜ਼ਨ ਵਿੱਚ ਤਾਇਨਾਤ ਨਹੀਂ ਕੀਤਾ ਜਾਵੇਗਾ।

ਜਿਸ ਦੇ ਤਹਿਤ ਪਟਿਆਲਾ ਰੇਂਜ ਅਧੀਨ ਆਉਦੇਂ ਐਸ.ਐਸ.ਪੀਜ਼ ਵੱਲੋਂ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਭਾਰੀ ਫੇਰ ਬਦਲ ਕੀਤਾ ਗਿਆ ਹੈ। ਜਿਸ ਵਿੱਚ ਕੁੱਲ 916 ਸਿਪਾਹੀ ਤੋਂ ਇੰਸਪੈਕਟਰ ਰੈਂਕ ਤੱਕ ਦੇ ਕਰਮਚਾਰੀਆ ਦਾ ਤਬਾਦਲਾ ਕੀਤਾ ਗਿਆ, ਜਿਸ ਵਿੱਚ ਐਸ.ਐਸ.ਪੀ. ਪਟਿਆਲਾ ਵੱਲੋਂ 537, ਐਸ.ਐਸ.ਪੀ. ਸੰਗਰੂਰ ਵੱਲੋਂ 188, ਐਸ.ਐਸ.ਪੀ ਬਰਨਾਲਾ ਵੱਲੋਂ 118 ਅਤੇ ਐਸ.ਐਸ.ਪੀ, ਮਲੇਰਕੋਟਲਾ ਵੱਲੋਂ 73 ਪੁਲਿਸ ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਤੋ ਇਲਾਵਾ ਤਬਾਦਲਾ ਨੀਤੀ ਤਹਿਤ ਕਵਰ ਹੁੰਦੇ ਸਹਾਇਕ ਥਾਣੇਦਾਰ ਤੋ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਦੀਆਂ ਪਟਿਆਲਾ ਰੇਂਜ ਦੇ ਇੱਕ ਜ਼ਿਲ੍ਹਿਆਂ ਤੋਂ ਦੂਜੇ ਜਿਲ੍ਹੇ ਵਿੱਚ ਬਦਲੀਆਂ ਵੀ ਕੀਤੀਆ ਗਈਆ ਹਨ।

ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ. ਅਤੇ ਇੰਸਪੈਕਟਰ ਰੈਂਕ ਦੇ ਕਰਮਚਾਰੀਆ ਨੂੰ ਜਿਨ੍ਹਾਂ ਦੀ ਇੱਕ ਜਿਲ੍ਹੇ ਵਿੱਚ ਤਿੰਨ ਸਾਲ ਅਰਸਾ ਦੀ ਸਰਵਿਸ ਅਤੇ ਰਿਹਾਇਸੀ ਜਿਲ੍ਹਾ ਹੋਣ ਕਰਕੇ ਪਟਿਆਲਾ ਰੇਂਜ ਦੇ ਦੂਜੇ ਜ਼ਿਲ੍ਹਿਆਂ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ।

ਡੀ.ਆਈ.ਜੀ. ਪਟਿਆਲਾ ਰੇਂਜ ਪਟਿਆਲਾ ਵਲੋਂ ਆਪਣੇ ਅਧੀਨ ਆਉਂਦੇ ਸਾਰੇ ਐਸ.ਐਸ.ਪੀਜ਼, ਐਸ.ਪੀ., ਅਤੇ ਡੀ.ਐਸ.ਪੀਜ਼ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਡੀ.ਜੀ.ਪੀ. ਪੰਜਾਬ ਜੀ ਦੇ ਹੁਕਮਾਂ ਅਨੁਸਾਰ ਨਸ਼ਿਆ ਅਤੇ ਸੰਗਠਿਤ ਅਪਰਾਧਾਂ ਖਿਲਾਫ ਜ਼ੀਰੋ-ਟੋਲਰੇਂਸ ਨੀਤੀ ਨੂੰ ਅਪਣਾਉਦਿਆਂ ਠੋਸ ਕਾਰਜ ਪ੍ਰਣਾਲੀ ਤਿਆਰ ਕੀਤੀ ਜਾਵੇ।

ਜਿਸ ਤਹਿਤ ਡਰੱਗ ਹਾਟਸਪਾਟ ਪਰ ਨਿਰੰਤਰ ਨਿਗਰਾਨੀ ਰੱਖੀ ਜਾਵੇ ਅਤੇ ਛਾਪੇਮਾਰੀ/ਰੇਡਾਂ ਕਰਕੇ ਆਦਤਾਨ ਅਪਰਾਧੀਆਂ ਦੀ ਅਚਨਚੈਤ ਚੈਕਿੰਗ ਅਤੇ ਯੋਜਨਾਬੱਧ ਤਰੀਕੇ ਨਾਲ ਕਲੀਨ ਉਪਰੇਸ਼ਨ ਕੀਤੇ ਜਾਣ ਅਤੇ ਨਸ਼ਾ ਸਮਗਲਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਸਰੋਤ ਅਤੇ ਖਪਤਕਾਰਾਂ ਨੂੰ ਵੀ ਜਾਬਤੇ ਅਨੁਸਾਰ ਗ੍ਰਿਫਤਾਰ ਕੀਤਾ ਜਾਵੇ।

ਅਧਿਕਾਰੀਆਂ ਨੂੰ ਵੱਡੇ ਸਮਗਲਰਾਂ ਦੀ ਪਹਿਚਾਣ ਕਰਨ ਅਤੇ ਸਪਲਾਈ ਚੈਨ ਤੋੜਨ ਲਈ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਹਨਾਂ ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 68 ਐੱਫ ਦੀ ਵੱਧ ਵੱਧ ਤੋਂ ਵਰਤੋ ਕਰਨ ਲਈ ਕਿਹਾ ਤਾਂ ਜ਼ੋ ਨਸ਼ਾ ਸਮਗਲਰਾਂ ਦੁਆਰਾ ਗੈਰ ਕਾਨੂੰਨੀ ਤਰੀਕੇ ਨਾਲ ਹਾਸਿਲ ਕੀਤੀਆ ਜਾਇਦਾਦਾਂ ਜਬਤ ਕੀਤੀਆਂ ਜਾ ਸਕਣ।

ਐਸ.ਐਸ.ਪੀਜ਼ ਨੂੰ ਆਦੇਸ਼ ਕੀਤੇ ਕਿ ਕੋਈ ਪੁਲਿਸ ਕਰਮਚਾਰੀ ਜੋ ਭ੍ਰਿਸਟਾਚਾਰ ਜਾ ਕਿਸੇ ਤਰੀਕੇ ਨਾਲ ਨਸ਼ਾ ਤਸਕਰਾਂ ਨਾਲ ਜ਼ੋੜਿਆ ਹੋਵੇ ਨੂੰ ਨਾ ਬਖਸਿਆ ਜਾਵੇ। ਅਜਿਹੀਆ ਕਾਲੀਆਂ ਭੇਡਾਂ ਖਿਲਾਫ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕਰਕੇ ਉਦਾਹਰਣਤਮਕ ਸਜ਼ਾਵਾਂ ਨੂੰ ਯਕੀਨੀ ਬਣਾਇਆ ਜਾਵੇ।

ਸਾਰੇ ਅਧਿਕਾਰੀਆਂ ਅਤੇ ਮੁੱਖ ਅਫਸਰਾਂ ਨੂੰ ਲੋਕਾਂ ਨਾਲ ਜੁੜਨ, ਚੰਗੇ ਸਲੀਕੇ ਨਾਲ ਪੇਸ਼ ਆਉਣ ਹੋਣ ਲਈ ਕਿਹਾ ਗਿਆ ਨਾਲ ਹੀ ਡੀ.ਜੀ.ਪੀ. ਪੰਜਾਬ ਜੀ ਦੇ ਹੁਕਮਾਂ ਅਨੁਸਾਰ ਸਮੂਹ ਸਰਕਲ ਅਫਸਰ, ਮੁੱਖ ਅਫਸਰ ਥਾਣਾ ਅਤੇ ਇੰਚਾਰਜ ਚੌਕੀਆਂ ਨੂੰ ਰੋਜਾਨਾ ਕੰਮਕਾਜ ਵਾਲੇ ਦਿਨ ਆਪਣੇ ਦਫ਼ਤਰ ਵਿਖੇ ਹਾਜਰ ਰਹਿਣ ਅਤੇ ਸਵੇਰੇ 11 ਵਜੇ ਤੋ ਦੁਪਹਿਰ 01 ਵਜੇ ਤੱਕ ਨਾਗਰਿਕਾਂ ਦੀਆਂ ਸਿਕਾਇਤਾਂ ਸੁਣਨ ਅਤੇ ਨਿਪਟਰਾਂ ਕਰਨ ਲਈ ਪਾਬੰਦ ਕੀਤਾ ਗਿਆ।

ਇਸ ਤੋਂ ਇਲਾਵਾ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਪੈਡਿੰਗ ਸ਼ਿਕਾਇਤਾਂ ਦਾ ਸਮੇ ਸਿਰ ਨਿਪਟਾਰਾ ਕੀਤਾ ਜਾਵੇ ਅਤੇ ਅਪਰਾਧਿਕ ਮੁੱਕਦਮਿਆਂ ਅਤੇ ਗੰਭੀਰ ਜੁਰਮਾਂ ਵਿੱਚ ਸਾਮਿਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੇਸਾਂ ਦਾ ਨਿਪਟਾਰਾ ਕਰਨ ਲਈ ਇੱਕ ਵਿਸ਼ੇਸ ਮੁਹਿੰਮ ਚਲਾਉਣ ਲਈ ਵੀ ਕਿਹਾ।ਕਿਸੇ ਵੀ ਗੈਰ ਸਮਾਜਿਕ ਗਤੀਵਿਧੀ/ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਾ ਜਾਵੇ। ਸਮੂਹ ਮੁੱਖ ਅਫਸਰ ਆਪਣੇ ਇਲਾਕੇ ਵਿੱਚ ਗਸਤ ਕਰਨ, ਕਾਨੂੰਨ ਵਿਵਸਥਾ ਸਥਿਤੀ ਦੀ ਸਮਿਖਿਆ ਅਤੇ ਨਾਗਰਿਕ-ਮਿੱਤਰਤਾ ਪੁਲਸਿੰਗ ਨੂੰ ਯਕੀਨੀ ਬਣਾਇਆ ਜਾਵੇ।

 

Leave a Reply

Your email address will not be published. Required fields are marked *