All Latest News

Punjab News: ਭਗਵੰਤ ਮਾਨ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਕਰੇ ਬਹਾਲ!

 

Punjab News: ਸੂਬਾ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਨੂੰ ਲਾਗੂ ਕਰਕੇ ਮੁਲਾਜ਼ਮਾਂ ਨਾਲ ਇਨਸਾਫ ਕਰੇ -ਰਿਖੀ/ਇੰਦਰਜੀਤ

ਮਾਲੇਰਕੋਟਲਾ

Punjab News: ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਅਤੇ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ ਪ੍ਰਧਾਨ ਰਾਜੇਸ਼ ਰਿਖੀ ਪੰਜਗਰਾਈਆਂ ਅਤੇ ਸੂਬਾ ਕਮੇਟੀ ਮੈਂਬਰ ਇੰਦਰਜੀਤ ਸਿੰਘ ਨੇ ਕਿਹਾ ਕੇ ਸੂਬੇ ਦੇ ਵੱਡੀ ਗਿਣਤੀ ਵਿੱਚ ਸੀ. ਪੀ ਐਫ ਅਧੀਨ ਆਉਂਦੇ ਮੁਲਾਜਮ ਪੁਰਾਣੀ ਪੈਨਸ਼ਨ ਦੇ ਲਾਗੂ ਹੋਣ ਨੂੰ ਉਡੀਕ ਰਹੇ ਹਨ, ਇਸ ਲਈ ਆਪਣੇ ਵਾਅਦੇ ਅਨੁਸਾਰ ਸੂਬਾ ਸਰਕਾਰ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨ ਵਿੱਚ ਅਮਲੀ ਯਾਮਾ ਪਹਿਨਾ ਕੇ ਮੁਲਾਜ਼ਮਾਂ ਨਾਲ ਇਨਸਾਫ ਕਰੇ|

ਆਗੂਆਂ ਨੇ ਕਿਹਾ ਕੇ ਪੁਰਾਣੀ ਪੈਨਸ਼ਨ ਮੁਲਾਜ਼ਮਾਂ ਦਾ ਹੱਕ ਹੈ, ਕਿਉਂਕਿ ਇੱਕ ਕਰਮਚਾਰੀ ਆਪਣਾ ਸਾਰਾ ਜੀਵਨ ਸੇਵਾ ਵਿੱਚ ਲੰਘਾ ਦਿੰਦਾ ਹੈ ਤੇ ਜਦੋਂ ਬੁਢਾਪੇ ਮੌਕੇ ਉਸਦੀ ਸੇਵਾ ਮੁਕਤੀ ਹੁੰਦੀ ਹੈ ਤਾਂ ਉਸਨੂੰ ਖਾਲੀ ਹੱਥ ਘਰ ਤੋਰ ਦੇਣਾ ਉਸਦੇ ਬੁਢਾਪੇ ਨੂੰ ਰੋਲਣਾ ਹੈ|

ਉਹਨਾਂ ਕਿਹਾ ਕੇ ਸੂਬਾ ਸਰਕਾਰ ਦੇ ਵੱਲੋਂ ਕੀਤੇ ਵਾਅਦੇ ਦੀਆਂ ਮੁਲਾਜ਼ਮਾਂ ਨੂੰ ਬਹੁਤ ਆਸ਼ਾ ਹਨ ਤੇ ਸਰਕਾਰ ਇਹ ਆਸਾਂ ਨੂੰ ਬੂਰ ਪਾਉਣ ਵਿੱਚ ਹੁਣ ਹੋਰ ਦੇਰ ਨਾ ਲਗਾਵੇ|

ਉਹਨਾਂ ਕਿਹਾ ਕੇ ਸੂਬੇ ਦੇ ਹਰ ਵਿਭਾਗ ਵਿੱਚ ਤਾਇਨਾਤ ਮੁਲਾਜ਼ਮ ਅੱਜ ਸੇਵਾ ਮੁਕਤੀ ਤੋਂ ਬਾਅਦ ਆਪਣੇ ਬੁਢਾਪੇ ਦੇ ਜੀਵਨ ਨੂੰ ਲੈ ਕੇ ਚਿੰਤਤ ਹਨ ਅਤੇ ਗੁਆਂਢੀ ਰਾਜਾਂ ਵਿੱਚ ਲਾਗੂ ਹੋਈ ਪੁਰਾਣੀ ਪੈਨਸ਼ਨ ਕਰਕੇ ਉਹਨਾਂ ਨੂੰ ਵਾਅਦਾ ਕਰ ਚੁੱਕੀ, ਸੂਬਾ ਸਰਕਾਰ ਤੋਂ ਉਮੀਦਾਂ ਹਨ, ਕੇ ਆਉਣ ਵਾਲੇ ਇੱਕ ਦੋ ਮਹੀਨਿਆਂ ਵਿੱਚ ਪੰਜਾਬ ਵਿੱਚ ਵੀ ਹੂ ਬ ਹੂ ਪੁਰਾਣੀ ਪੈਨਸ਼ਨ ਲਾਗੂ ਹੋ ਕੇ ਜੀ. ਪੀ . ਐਫ ਖਾਤੇ ਖੁੱਲਵਾਏ ਜਾਣਗੇ।

 

Leave a Reply

Your email address will not be published. Required fields are marked *