ਭਗਵੰਤ ਮਾਨ ਸਰਕਾਰ ਦਾ ਬੇਰੁਜ਼ਗਾਰ ਅਧਿਆਪਕਾਂ ਨੂੰ ਨਿੱਤ ਨਵਾਂ ਲਾਰਾ! ਸ਼ਟੇਸ਼ਨ ਅਲਾਟਮੈਂਟ ਕਰਨ ਤੋਂ ਵੱਟਿਆ ਟਾਲਾ
ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੇ ਵਾਆਦਿਆਂ ਨੂੰ ਮਨ ‘ਚੋ ਹੀ ਵਿਸਾਰ ਚੁੱਕੀ ਹੈ ਪੰਜਾਬ ਸਰਕਾਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਹੇ ਈਟੀਟੀ 2364 ਤੇ 5994 ਅਧਿਆਪਕਾਂ ਨੂੰ ਨਿੱਤ ਨਵਾਂ ਲਾਰਾ ਲਗਾ ਕੇ ਉਹਨਾਂ ਦਾ ਮਜਾਕ ਬਣਾ ਰਹੀ ਹੈ, ਸਰਕਾਰ ਲਗਾਤਾਰ ਆਪਣੇ ਕੀਤੇ ਵਾਆਦਿਆਂ ਤੋਂ ਮੁਕਰਦੀ ਰਹੀ ਹੈ ਜੋ ਕਿ ਇੱਕ ਬਹੁਤ ਹੀ ਘਟੀਆ ਤੇ ਨਿੰਦਣਯੋਗ ਕੰਮ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਬੀਤੀ 25 ਫਰਵਰੀ 2025 ਤੋਂ ਬੇਰੁਜ਼ਗਾਰ ਅਧਿਆਪਕ ਗੰਭੀਰਪੁਰ ਸ਼ਾਤੀ ਪੂਰਬਕ ਧਰਨਾ ਦੇ ਰਹੇ ਸੀ, ਪਰ ਫੇਰ ਵੀ ਸਰਕਾਰ ਦੇ ਲਾਰੇ ਨਹੀਂ ਮੁੱਕੇ ਜਿਸ ਤੋਂ ਬਾਅਦ ਗੁੱਸੇ ਹੋ ਕੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਨੰਦਪੁਰ ਸਾਹਿਬ ਨੰਗਲ ਹਾਈਵੇ ਤੇ ਚੱਕਾ ਜਾਮ ਕੀਤਾ ਗਿਆ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੱਡੀ ਦਾ ਘਿਰਾਓ ਕੀਤਾ ਗਿਆ।
ਜਿਸ ਤੋਂ ਬਾਅਦ ਪੁਲਿਸ ਪ੍ਸ਼ਾਸਨ ਵੱਲੋਂ ਅਧਿਆਪਕਾਂ ਤੇ ਅੰਨੇਵਾਹ ਲਾਠੀ ਚਾਰਜ ਕੀਤੀ ਗਈ ਜਿਸ ਵਿੱਚ ਕੁੜੀਆਂ ਨਾਲ ਕਾਫ਼ੀ ਧੱਕਾ ਕੀਤਾ ਗਿਆ ਜਿਸ ਤੋਂ ਬਾਅਦ ਆਗੂਆਂ ਨੇ ਅਨੰਦਪੁਰ ਸਾਹਿਬ ਤੋਂ ਧਰਨਾ ਚੱਕ ਕੇ ਸੋਮਵਾਰ ਨੂੰ ਡੀ ਪੀ ਆਈ ਦਫ਼ਤਰ ਮੋਹਾਲੀ ਅੱਗੇ ਸਿਫ਼ਟ ਕਰ ਦਿੱਤਾ ਤੇ ਰੋਸ ਵਿੱਚ ਆ ਕੇ ਬੇਰੁਜ਼ਗਾਰ ਅਧਿਆਪਕਾਂ 6ਵੀਂ ਮੰਜਿਲ ਤੇ ਡੀ ਪੀ ਆਈ ਦਫ਼ਤਰ ਦਾ ਘਿਰਾਓ ਕਰਕੇ ਬੈਠ ਗਏ।
ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਾਡਾ ਪੁਖਤਾ ਹੱਲ ਨਹੀਂ ਕੀਤਾ ਜਾਂਦਾ ਅਸੀਂ ਥੱਲੇ ਨਹੀਂ ਉੱਤਰਾਗੇ ਅਤੇ ਜੇ ਪ੍ਸ਼ਾਸਨ ਵੱਲੋਂ ਅਧਿਆਪਕ ਨਾਲ ਕੋਈ ਧੱਕਾ ਕਰੇਗਾ ਤਾਂ ਉਹ ਧੱਕਾ ਬਰਦਾਸ਼ਤ ਨਹੀਂ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਵਾਰ ਅਸੀਂ ਜਾਨ ਦੀ ਬਾਜੀ ਲਾਉਣ ਤੋਂ ਗੁਰੇਜ ਨਹੀਂ ਕਰਾਂਗੇ।
ਇਸ ਦੌਰਾਨ ਕਿਸੇ ਵੀ ਤਰਾਂ ਦਾ ਗੁਪਤ ਐਕਸ਼ਨ ਲਗ ਸਕਦਾ ਹੈ। ਜੇਕਰ ਇਸ ਦੌਰਾਨ ਕਿਸੇ ਵੀ ਬੇਰੁਜ਼ਗਾਰ ਅਧਿਆਪਕ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਸ਼ਟੇਸ਼ਨ ਚੋਆਇਸ ਕਰ ਚੁੱਕੇ ਅਧਿਆਪਕਾਂ ਨੂੰ ਜਲਦੀ ਸ਼ਟੇਸ਼ਨ ਅਲਾਟਮੈਂਟ ਕਰਕੇ ਸਕੂਲਾਂ ਵਿੱਚ ਭੇਜਿਆ ਜਾਵੇ। ਇਸ ਮੋਕੇ ਯੂਨੀਅਨ ਆਗੂ ਹਰਜੀਤ ਬੁਢਲਾਡਾ, ਗੁਰਸੰਗਤ ਬੁਢਲਾਡਾ,ਗੁਰਸੇਵ ਸੰਗਰੂਰ, ਕੁਲਦੀਪ ਚਹਿਲ, ਬਲਿਹਾਰ ਸਿੰਘ, ਬੰਟੀ ਕੰਬੋਜ, ਬੱਗਾ ਖੁਡਾਲ, ਰਮੇਸ਼ ਅਬੋਹਰ , ਆਦਰਸ਼ ਅਬੋਹਰ ਸੁਖਜਿੰਦਰ ਸੰਗਰੂਰ, ਰਾਜਵਿੰਦਰ ਜਲਾਲਾਬਾਦ, ਤਰਸੇਮ ਸੰਗਰੂਰ, ਮਦਨ ਜਲਾਲਾਬਾਦ ਅਤੇ ਸਮੂਹ ਈਟੀਟੀ 2364 + 5994 ਕੇਡਰ ਹਾਜ਼ਰ ਸੀ।