ਵੱਡੀ ਖ਼ਬਰ: ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਕਰਨਗੇ ਘਰ ਵਾਪਸੀ, ਕੱਲ੍ਹ ਹੋਣਗੇ ਪਾਰਟੀ ‘ਚ ਸ਼ਾਮਲ
ਚੰਡੀਗੜ੍ਹ
ਪੰਜਾਬ ਦੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਘਰ ਵਾਪਸੀ ਕਰਨ ਜਾ ਰਹੇ ਹਨ। ਮਾਨ ਭਲਕੇ ਅਕਾਲੀ ਦਲ ਵਿੱਚ ਘਰ ਵਾਪਸੀ ਕਰਨਗੇ।
ਜਾਣਕਾਰੀ ਅਨੁਸਾਰ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਲਦੇਵ ਸਿੰਘ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ।
ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਬਲਦੇਵ ਮਾਨ ਬਾਗੀ ਧੜੇ ਦੇ ਨਾਲ ਚਲੇ ਗਏ ਸਨ। ਹੁਣ ਉਨ੍ਹਾਂ ਨੇ ਘਰ ਵਾਪਸੀ ਦਾ ਮਨ ਬਣਾਇਆ ਹੈ। ਕੱਲ੍ਹ 8 ਅਗਸਤ ਨੂੰ ਬਲਦੇਵ ਮਾਨ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋਣਗੇ।
ਬਲਦੇਵ ਮਾਨ ਨੇ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ ਪਹਿਲੀ ਚੋਣ 1971 ਵਿੱਚ ਲੜੀ ਸੀ ਅਤੇ ਉਨ੍ਹਾਂ ਦੀ ਉਮਰ ਇਸ ਵੇਲੇ 83 ਸਾਲ ਹੈ।
ਮਾਨ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਨੇ ਜਦੋਂ ਹੁਣ ਕਹਿ ਦਿੱਤਾ ਹੈ ਕਿ ਸਾਰੇ ਚੁੱਲ੍ਹੇ ਬੰਦ ਕਰ ਦਿਓ ਤਾਂ, ਫਿਰ ਮਤਲਬ ਨਹੀਂ ਰਹਿ ਜਾਂਦਾ ਕਿ ਅਸੀਂ ਅਕਾਲੀ ਦਲ ਤੋਂ ਵੱਖ ਹੋਈਏ। ਮੈਂ ਇਸੇ ਲਈ ਘਰ ਵਾਪਸੀ ਕਰ ਰਿਹਾ ਹਾਂ।

