Punjab News: ਠੇਕਾ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਰਹੀ ਬੇਸਿੱਟਾ
Punjab News: 21 ਮਾਰਚ ਦੀ ਖੰਨਾ ਰੈਲੀ ਅਟੱਲ, ਪਰਿਵਾਰਾਂ ਸਮੇਤ ਤਿਆਰੀਆਂ ਹੋਰ ਤੇਜ਼ ਕਰਨ ਦਾ ਸੱਦਾ ਆਗੂ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ ਕਟਾਰੀਆ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਜਗਸੀਰ ਸਿੰਘ,ਬਲਵਿੰਦਰ ਸਿੰਘ ਸੈਣੀ,ਸ਼ੇਰ ਸਿੰਘ ਖੰਨਾ, ਜਸਪ੍ਰੀਤ ਸਿੰਘ ਗਗਨ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਜ਼ੋ ਵਿੱਤ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਸਬ ਕਮੇਟੀ ਗਠਿਤ ਕੀਤੀ ਗਈ ਹੈ। ਉਸ ਵਲੋਂ ਠੇਕਾ ਮੋਰਚੇ ਦੀਆਂ ਜਥੇਬੰਦੀਆਂ ਨੂੰ ਉਨ੍ਹਾਂ ਦੇ ਮੰਗ ਪੱਤਰ ਤੇ ਮੀਟਿੰਗ ਦਿੱਤੀ ਗਈ ਸੀ।
ਉਹ ਮੀਟਿੰਗ ਬਿਲਕੁਲ ਹੀ ਬੇਸਿੱਟਾ ਰਹੀ। ਇਸ ਨਾਲੋਂ ਵਧ ਅਫਸੋਸ ਨਾਕ ਹਾਲਤ ਇਹ ਰਹੀ ਕਿ ਇਸ ਸਬ ਕਮੇਟੀ ਦੇ ਮੁੱਖੀ ਵਿਤ ਮੰਤਰੀ ਪੰਜਾਬ ਸਮੇਤ ਵੱਖ ਵੱਖ ਵਿਭਾਗਾਂ ਦੇ ਮੁੱਖੀ ਖੁਦ ਗੈਰ ਹਾਜ਼ਰ ਸਨ। ਜਦੋਂ ਮੋਰਚੇ ਦੀ ਲੀਡਰਸ਼ਿਪ ਵਲੋਂ ਇਸ ਗੈਰ ਹਾਜ਼ਰੀ ਤੇ ਇਤਰਾਜ਼ ਜਤਾਇਆ ਗਿਆ ਅਤੇ ਮੰਗ ਕੀਤੀ ਗਈ ਕਿ ਵਿਚਾਰ ਚਰਚਾ ਦਾ ਜਬਾਬ ਦੇਣ ਲਈ ਕੌਣ ਜ਼ਿੰਮੇਵਾਰ ਹੈ ਤਾਂ ਫਿਰ ਕੁਝ ਸਮੇਂ ਲਈ ਮੀਟਿੰਗ ਰੋਕ ਕੇ ਅਧੀਕਾਰੀਆਂ ਨੂੰ ਬੁਲਾਉਣ ਦਾ ਭਰੋਸਾ ਦਿੱਤਾ ਗਿਆ ਪਰ ਅਫਸੋਸ ਇਸ ਦੇ ਬਾਵਜੂਦ ਵਿਤ ਮੰਤਰੀ ਸਾਹਿਬ ਫਿਰ ਵੀ ਮੀਟਿੰਗ ਵਿੱਚ ਹਾਜ਼ਰ ਨਾ ਹੋਏ।
ਮੀਟਿੰਗ ਵਿਚ ਜਿਨ੍ਹਾਂ ਮੰਗਾਂ ਤੇ ਹਾਜ਼ਰ ਮੰਤਰੀਆਂ ਅਤੇ ਅਧੀਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ ਉਨ੍ਹਾਂ ਵਿੱਚ ਪ੍ਰਮੁੱਖ ਸਰਕਾਰੀ ਵਿਭਾਗਾਂ ਦੇ ਨਿਜੀਕਰਨ ,ਪੰਚਾਇਤੀ ਕਰਨ ਦੀ ਨੀਤੀ ਨੂੰ ਰੱਦ ਕਰਨ, ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਨ, ਘੱਟੋ ਘੱਟ ਉਜਰਤ ਦੇ ਕਾਨੂੰਨ 1948 ਮੁਤਾਬਿਕ ਤਨਖਾਹ ਤਹਿ ਕਰਨ, ਟਰੇਡ ਯੂਨੀਅਨ ਹਕਾਂ ਦੀ ਬਹਾਲੀ, ਅਮ੍ਰਿਤ ਸਰ ਹਸਪਤਾਲ ਵਿਚੋਂ ਛਾਂਟੀ ਕੀਤੇ ਪੀ ਡਬਲਿਊ ਡੀ ਇਲੈਕਟਰੀਕਲ ਵਿੰਗ ਦੇ ਕਾਮਿਆਂ ਦੀ ਬਹਾਲੀ ਆਦਿ ਮੰਗਾਂ ਪ੍ਰਮੁੱਖ ਸਨ।
ਜਿਨ੍ਹਾਂ ਦਾ ਮੰਤਰੀਆਂ ਅਤੇ ਅਧੀਕਾਰੀਆਂ ਕੋਲ ਕੋਈ ਜਵਾਬ ਨਹੀਂ ਸੀ।ਉਹ ਪਹਿਲਾਂ ਦੀ ਤਰ੍ਹਾਂ ਝੂਠੇ ਲਾਰਿਆਂ ਨਾਲ ਸੰਘਰਸ਼ ਨੂੰ ਮੁਲਤਵੀ ਕਰਵਾਉਣ ਦੀਆਂ ਕੋਸ਼ਿਸ਼ਾਂ ਚ ਹੀ ਸਨ। ਜਿਨ੍ਹਾਂ ਨੂੰ ਠੇਕਾ ਮੋਰਚੇ ਦੀ ਸੂਝਵਾਨ ਲੀਡਰਸ਼ਿਪ ਵਲੋਂ ਠੁਕਰਾ ਕੇ 21ਮਾਰਚ ਦੀ ਖੰਨਾ ਰੈਲੀ ਦੇ ਸੱਦੇ ਨੂੰ ਸਫ਼ਲ ਬਣਾਉਣ ਦਾ ਸਰਕਾਰ ਨੂੰ ਦੋ ਟੁਕ ਜਵਾਬ ਦਿੱਤਾ ਗਿਆ। ਇਸ ਪ੍ਰੈਸ ਬਿਆਨ ਰਾਹੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਦੇ ਸਮੂਹ ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮਾਂ ਨੂੰ ਇਕ ਅਪੀਲ ਕੀਤੀ ਗਈ ਕਿ ਖੰਨਾ ਰੈਲੀ ਸਾਡੇ ਲਈ ਆਮ ਨਹੀਂ। ਇਹ ਸਾਡੇ ਲਈ ਇਕ ਚੁਣੋਤੀ ਹੈ ਜਿਸ ਨੂੰ ਪ੍ਰਵਾਨ ਕਰਨਾ ਸਾਡੇ ਲਈ ਜ਼ਰੂਰੀ ਹੈ।
ਇਸ ਲਈ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਪੂਰਾ ਤਾਣ ਲਾਇਆ ਜਾਵੇ।ਹਰ ਘਰ ਹਰ ਪਰਿਵਾਰ ਤੱਕ ਖੰਨਾ ਰੈਲੀ ਵਿੱਚ ਸ਼ਮੂਲੀਅਤ ਲਈ ਕਾਫਲੇ ਬ੍ਹਨ ਕੇ ਪਹੁੰਚ ਕੀਤੀ ਜਾਵੇ।ਇਸ ਦੇ ਨਾਲ ਹੀ ਪੰਜਾਬ ਦੀਆਂ ਸਮੂਹ ਮੁਲਾਜ਼ਮਾ ,ਮਜ਼ਦੂਰਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਖੰਨਾ ਰੈਲੀ ਵਿੱਚ ਸ਼ਮੂਲੀਅਤ ਕਰਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜ਼ੋ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵਿੱਚ ਵਿਹਾਰ ਕੀਤਾ ਗਿਆ, ਤਹਸੀਲ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਸੰਘਰਸ਼ ਤੋਂ ਵਾਪਸ ਪਰਤਣ ਲਈ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਸ ਦੀ ਸੂਬਾ ਕਮੇਟੀ ਵੱਲੋ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।