ਪੰਜਾਬ ‘ਚ ਵੱਡਾ ਸੜਕ ਹਾਦਸਾ; NRI ਸਮੇਤ 3 ਲੋਕਾਂ ਦੀ ਮੌਤ- 6 ਗੰਭੀਰ ਜ਼ਖ਼ਮੀ
ਮਰਨ ਵਾਲੇ ਵਿਅਕਤੀਆਂ ‘ਚ ਦੋ ਸਕੇ ਸਾਂਢੂ
ਰੋਹਿਤ ਗੁਪਤਾ, ਗੁਰਦਾਸਪੁਰ-
ਗੁਰਦਾਸਪੁਰ ਦੇ ਬਟਾਲਾ ਲਾਗੇ ਪੈਂਦੇ ਪਿੰਡ ਸੇਖਵਾਂ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਐਨਆਰਆਈ ਸਮੇਤ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿੱਚ ਛੇ ਲੋਕ ਹੋਰ ਗੰਭੀਰ ਜਖਮੀ ਦੱਸੇ ਜਾ ਰਹੇ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਟਾਲਾ ਦੇ ਨੇੜਲੇ ਪਿੰਡ ਸੇਖਵਾਂ ਨਜਦੀਕ ਦੀਆਂ ਪਰਾਲੀ ਗੱਠਾਂ ਢੋਣ ਵਾਲੀ ਟਰਾਲੀ ਦੇ ਨਾਲ ਦੋ ਕਾਰਾਂ ਵੱਜਣ ਨਾਲ ਪਲਟ ਗਈਆਂ। ਇਹ ਹਾਦਸਾ ਇਨ੍ਹਾਂ ਭਿਆਨਕ ਸੀ, ਜਿਸ ਕਰਕੇ ਕਾਰਾਂ ਬੁਰੀ ਤਰਾਂ ਨਾਲ ਨੁਕਸਾਨੀਆਂ ਗਈਆਂ।
ਇਸ ਹਾਦਸੇ ‘ਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਨ੍ਹਾਂ ਵਿੱਚ ਐਨਆਰਆਈ ਵੀ ਸ਼ਾਮਿਲ ਸੀ, ਜਦਕਿ ਇਸ ਹਾਦਸੇ ਦੇ ਵਿੱਚ ਛੇ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਮਰਨ ਵਾਲੇ ਵਿਅਕਤੀਆਂ ਵਿੱਚ ਦੋ ਸਕੇ ਸਾਂਡੂ ਹਨ।
ਦੱਸਣਾ ਬਣਦਾ ਹੈ ਕਿ ਮ੍ਰਿਤਕ ਸੁਰਜੀਤ ਸਿੰਘ ਵਾਸੀ ਪਿੰਡ ਪੰਜ ਗਰਾਈਆਂ, ਜੋ ਕਿ ਅਮਰੀਕਾ ਤੋਂ ਪੰਜਾਬ 17 ਸਾਲ ਬਾਅਦ ਆਇਆ ਸੀ ਅਤੇ ਉਸਨੇ ਅੱਜ ਹੀ ਅਮਰੀਕਾ ਵਾਪਸ ਜਾਣਾ ਸੀ।