Punjab News: AAP ਵਿਧਾਇਕ ਨੇ ਰਿਸ਼ਵਤ ਮਾਮਲੇ ‘ਤੇ ਕਹਿ ਦਿੱਤੀ ਵੱਡੀ ਗੱਲ… ਕਰਤਾ ਖੁੱਲ੍ਹਾ ਚੈਲੰਜ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਸਿਆਸਤਦਾਨਾਂ ਤੇ ਹਮੇਸ਼ਾਂ ਹੀ ਰਿਸ਼ਵਤਖੋਰੀ ਅਤੇ ਹੋਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹਿੰਦੇ ਨੇ। ਤਤਕਾਲੀ ਸਰਕਾਰਾਂ ਅਤੇ ਮੌਜੂਦਾ ਸਰਕਾਰ ਦੇ ਵੀ ਕਈ ਆਗੂਆਂ ਤੇ ਕਥਿਤ ਰਿਸ਼ਵਤ ਦੇ ਦੋਸ਼ ਲੱਗ ਚੁੱਕੇ ਹਨ, ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਪੰਜਾਬ ਦੇ ਮੌਜੂਦਾ AAP ਵਿਧਾਇਕ ਨੇ ਸ਼ਰੇਆਮ ਖੁੱਲ੍ਹਾ ਚੈਲੰਜ ਕਰ ਦਿੱਤਾ ਹੈ ਕਿ ਜੇਕਰ ਮੈਂ ਕਿਸੇ ਤੋਂ ਰਿਸ਼ਵਤ ਲਈ ਹੋਵੇ ਤਾਂ, ਖੁੱਲ੍ਹ ਕੇ ਦੱਸੋ..। ਦਰਅਸਲ, ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਨੇ ਲੰਘੇ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ, ਜਿਸ ਨੇ ਸਿਆਸਤਦਾਨਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਆਪਣੇ ਫ਼ੇਸਬੁੱਕ ਪੇਜ਼ ਤੇ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਨੇ ਲਿਖਿਆ ਕਿ, ਸਮਾਂ ਜਾਂ ਟਾਈਮ ਇਹੋ ਜਾ ਆ ਗਿਆ ਰਾਜਨੀਤਕ ਇਨਸਾਨਾਂ ਦਾ ਕੋਈ ਚਰਿੱਤਰ ਹੀ ਨਹੀਂ ਰਿਹਾ ਕੁਝ ਵੀ ਹੋਵੈ ਕੋਈ ਵੀ ਗਲਤੀ ਕਰੇ ਜਿੰਮੇਵਾਰ ਰੂਲਿੰਗ ਪਾਰਟੀ ਦੇ ਲੀਡਰਾਂ ਨੂੰ ਹੀ ਠਹਿਰਾਇਆ ਜਾਂਦਾ ਹੈ ਬਿਲਕੁਲ ਸੱਚ ਵੀ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਸਰਕਾਰ ਬਣੇ ਨੂੰ ਤਿੰਨ ਸਾਲ ਹੋ ਗਏ ਬਹੁਤ ਸਾਰੇ ਡੀ. ਐੱਸ. ਪੀ. ਸਹਿਬਾਨ, ਐਸ ਐਚ ਓ ਸਾਹਿਬਾਨ ਚੌਕੀ ਇੰਚਾਰਜ ਸਹਿਬਾਨ,ਸਿਵਲ ਪ੍ਰਸ਼ਾਸਨ ਵਿੱਚ ਐੱਸ ਡੀ ਐਮ ਸਹਿਬਾਨ ਤਹਿਸੀਲਦਾਰ ਸਹਿਬਾਨ, ਪੰਚਾਇਤ ਵਿਭਾਗ ਵਿੱਚ ਬੀ ਡੀ ਪੀ ਓ ਸਹਿਬਾਨ ਜਾਂ ਨੀਚੇ ਵਾਲਾ ਸਟਾਫ਼ ਵੱਖ ਵੱਖ ਵਿਭਾਗਾਂ ਦਾ ਕੋਈ ਵੀ ਸਟਾਫ਼ ਨਹਿਰੀ ਮਹਿਕਮਾਂ, ਸੜਕ ਮਹਿਕਮਾਂ, ਡਰੇਨਜ਼ ਵਿਭਾਗ, ਐਜੂਕੇਸ਼ਨ ਵਿਭਾਗ ਜਾਂ ਹਲਕਾ ਸਰਦੂਲਗੜ੍ਹ ਵਿੱਚ ਕੋਈ ਵੀ ਵਿਭਾਗ ਦੇ ਕਰਮਚਾਰੀ ਡਿਊਟੀ ਨਿਭਾਅ ਕੇ ਗਏ ਨੇ ਜੇ ਕਿਸੇ ਤੋਂ ਕੋਈ ਮਹੀਨਾ ਜਾਂ ਰਿਸ਼ਵਤ ਲਈ ਹੋਵੈ ਖੁੱਲ੍ਹਾ ਚੈਲੰਜ ਹੈ ਦੱਸੋ ਖੁੱਲ੍ਹਕੇ ਲਿਖੋ।
ਪਰ ਜੇ ਕੋਈ ਆਪਣੇ ਮਤਲਬ ਲਈ, ਕਿਸੇ ਨੂੰ ਆਪਣੇ ਕੰਮ ਲਈ ਮੈਨੂੰ ਦੱਸੇ ਬਿਨਾਂ ਰਿਸ਼ਵਤ ਦੇ ਰਿਹਾ, ਉਸਦੀ ਜਿੰਮੇਵਾਰੀ ਮੇਰੀ ਤਾਂ ਨਹੀਂ, ਜੋ ਮੇਰੇ ਧਿਆਨ ਵਿੱਚ ਆਇਆ ਸਭ ਲਈ ਅੜਿਆ ਤੇ ਖੜਿਆ ਹਾਂ। ਹਲਕੇ ਦੇ ਵਿਕਾਸ ਲਈ ਵਚਨਵੱਧ ਹਾਂ ਦਿਨ ਰਾਤ ਮਿਹਨਤ ਕਰ ਰਿਹਾ ਹਾਂ ਵੱਧ ਤੋਂ ਵੱਧ ਫੰਡ ਹਲਕੇ ਵਿੱਚ ਲਿਆਉਣਾ ਲਈ ਵਚਨਬੱਧ ਹਾਂ ਹਰ ਸਮੱਸਿਆ ਦਾ ਹੱਲ ਕਰਨ ਲਈ ਵੀ ਵਚਨਵੱਧ ਹਾਂ।