ਵੱਡੀ ਖ਼ਬਰ: BSC ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ!
ਨਵੀਂ ਦਿੱਲੀ –
ਮੈਂ ਮਾਫ ਕਰਨਾ ਮੰਮੀ-ਡੈਡੀ, ਮੈਂ ਚੰਗਾ ਪੁੱਤਰ ਨਹੀਂ ਬਣ ਸਕਿਆ… ਇਹ ਲਿਖਣ ਤੋਂ ਬਾਅਦ ਬੀਐਸਸੀ ਤੀਜੇ ਸਾਲ ਦੇ ਵਿਦਿਆਰਥੀ ਨੇ ਕਾਲਜ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਹ ਖੁਲਾਸਾ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਜ਼ੋਨ 4 ਦੇ ਐਡੀਸ਼ਨਲ ਡੀਸੀਪੀ ਆਨੰਦ ਯਾਦਵ ਨੇ ਕੀਤਾ ਅਤੇ ਕਿਹਾ ਕਿ ਮ੍ਰਿਤਕ ਵਿਦਿਆਰਥੀ ਦਾ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਉਸਨੇ ਆਪਣੀ ਜਾਨ ਦੇਣ ਦਾ ਕਾਰਨ ਲਿਖਿਆ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਮਯੂਰ ਵਜੋਂ ਹੋਈ ਹੈ। ਪੁਲਿਸ ਖੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਾਲਜ ਸਟਾਫ਼ ਤੋਂ ਵੀ ਪੁੱਛਗਿੱਛ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਮਯੂਰ ਨੇ ਆਪਣੇ ਸੋਸ਼ਲ ਮੀਡੀਆ ਸਟੇਟਸ ‘ਤੇ ਕੁਝ ਪੋਸਟ ਕੀਤਾ ਸੀ, ਜਿਸ ‘ਚ ਉਸਨੇ ਲਿਖਿਆ ਸੀ ਕਿ ਨਾ ਤਾਂ ਮੈਂ ਚੰਗਾ ਵਿਦਿਆਰਥੀ ਬਣ ਸਕਿਆ ਅਤੇ ਨਾ ਹੀ ਚੰਗਾ ਪੁੱਤਰ।
ਦਵਾਰਕਾਪੁਰੀ ਥਾਣਾ ਇੰਚਾਰਜ ਰਾਹੁਲ ਰਾਜਪੂਤ ਮੁਤਾਬਕ ਮ੍ਰਿਤਕ ਮਯੂਰ ਵੈਸ਼ਨਵ ਇੰਸਟੀਚਿਊਟ ਆਫ ਮੈਨੇਜਮੈਂਟ ਕਾਲਜ ‘ਚ ਪੜ੍ਹਦਾ ਸੀ। ਉਹ ਬੀਐਸਸੀ ਤੀਜੇ ਸਾਲ ਦਾ ਵਿਦਿਆਰਥੀ ਸੀ। ਉਸ ਦੇ ਪਿਤਾ ਦਾ ਨਾਂ ਕਮਲ ਸਿੰਘ ਪ੍ਰਜਾਪਤ ਹੈ। ਕਾਲਜ ਤੋਂ ਫੋਨ ਆਇਆ ਕਿ ਇੱਕ ਵਿਦਿਆਰਥੀ ਨੇ ਕਾਲਜ ਦੀ ਇਮਾਰਤ ਤੋਂ ਛਾਲ ਮਾਰ ਦਿੱਤੀ ਹੈ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਵਿਦਿਆਰਥੀ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।