ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਫਰੀਦਕੋਟ ਦੀ ਕਮੇਟੀ ਦੀ ਚੋਣ, ਬਲਵਿੰਦਰ ਸਿੰਘ ਧੂੜਕੋਟ ਪ੍ਰਧਾਨ ਅਤੇ ਸੁਖਦੇਵ ਸਿੰਘ ਬੱਬੀ ਬਰਾੜ ਬਣੇ ਜਰਨਲ ਸਕੱਤਰ
ਪੰਜਾਬ ਨੈੱਟਵਰਕ, ਕੋਟਕਪੂਰਾ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਥੇਬੰਦਕ ਮੀਟਿੰਗ ਪਿੰਡ ਸਿਵੀਂਆਂ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਸੂਬਾ ਆਗੂ ਰਾਜਗੁਰਵਿੰਦਰ ਸਿੰਘ ਬਟਾਲਾ ਵੀ ਸ਼ਾਮਿਲ ਹੋਏ। ਕਿਸਾਨੀ ਮੰਗਾਂ ਮਸਲਿਆਂ ਉੱਪਰ ਚਰਚਾ ਕਰਨ ਤੋਂ ਬਾਅਦ ਜਿਲੇ ਦੀ ਕਮੇਟੀ ਦੀ ਚੋਣ ਕੀਤੀ ਗਈ।
ਇਸ ਵਿੱਚ ਸਰਬ ਸੰਮਤੀ ਨਾਲ ਬਲਵਿੰਦਰ ਸਿੰਘ ਧੂੜਕੋਟ ਨੂੰ ਪ੍ਰਧਾਨ, ਸੁਖਦੇਵ ਸਿੰਘ ਬੱਬੀ ਬਰਾੜ ਨੂੰ ਜਨਰਲ ਸਕੱਤਰ, ਇਕਬਾਲ ਸਿੰਘ ਬਿਸ਼ਨੰਦੀ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਧੂੜਕੋਟ ਨੂੰ ਖਜਾਨਚੀ, ਯਾਦਵਿੰਦਰ ਸਿੰਘ ਸਿਵੀਂਆਂ ਨੂੰ ਪ੍ਰੈਸ ਸਕੱਤਰ, ਗੁਰਮੇਲ ਸਿੰਘ ਬਿੱਟੂ ਸਹਿ ਸਕੱਤਰ, ਅਮਨ ਫਰੀਦਕੋਟ ਨੂੰ ਜੁਆਇੰਟ ਸਕੱਤਰ ਅਤੇ ਲਖਵਿੰਦਰ ਸਿੰਘ ਕੋਠੇ ਰਾਮਸਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ|
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਨਵੇਂ ਚੁਣੇ ਪ੍ਰੈੱਸ ਸਕੱਤਰ ਯਾਦਵਿੰਦਰ ਸਿੰਘ ਸਿਵੀਆਂ ਨੇ ਦੱਸਿਆ ਕਿ ਅੱਜ ਚੁਣੀ ਜਿਲ੍ਹਾ ਕਮੇਟੀ ਵੱਲੋਂ ਵੱਖ-ਵੱਖ ਬਲਾਕਾਂ ਦੀ ਜਲਦ ਚੋਣ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅੱਜ ਬਲਾਕ ਫਰੀਦਕੋਟ ਦੀ ਜਿੰਮੇਵਾਰੀ ਜਗਦੀਸ਼ ਸਿੰਘ ਚਹਿਲ ਅਤੇ ਦਲਜਿੰਦਰ ਸਿੰਘ ਚੇਤ ਸਿੰਘ ਵਾਲਾ , ਬਲਾਕ ਕੋਟਕਪੂਰਾ ਦੀ ਜਿੰਮੇਵਾਰੀ ਗੁਰਪ੍ਰੀਤ ਸਿੰਘ ਕੋਟ ਸੁਖੀਆ, ਬਲਾਕ ਜੈਤੋ ਦੀ ਜਿੰਮੇਵਾਰੀ ਜਸਵਿੰਦਰ ਸਿੰਘ ਬਿਸ਼ਨੰਦੀ ਨੂੰ ਸੌਂਪੀ ਗਈ।
ਉਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਮਜਬੂਤ ਕਰਕੇ ਸੰਯੁਕਤ ਕਿਸਾਨ ਮੋਰਚੇ ਦੀ ਲੜਾਈ ਨੂੰ ਹੋਰ ਅੱਗੇ ਤੋਰਿਆ ਜਾਵੇਗਾ।
ਇਸ ਮੌਕੇ ਜ਼ਿਲਾ ਗੁਰਦਾਸਪੁਰ ਤੋਂ ਬਲਰਾਜ ਸਿੰਘ ਬਟਾਲਾ ਲਖਬੀਰ ਸਿੰਘ ਹਰਪੁਰਾ ਲਖਵਿੰਦਰ ਸਿੰਘ ਪ੍ਰਤਾਪਗੜ੍ਹ, ਜ਼ਿਲਾ ਫਿਰੋਜ਼ਪੁਰ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਮਲਸੀਆਂ, ਜ਼ਿਲਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਭੇਖਾ, ਪ੍ਰੈਸ ਸਕੱਤਰ ਤਜਿੰਦਰ ਸਿੰਘ ਭੇਖਾ, ਜਿਲਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਹਮੀਰਗੜ੍ਹ, ਸਕਤਰ ਇਕਬਾਲ ਸਿੰਘ ਸਿਰੀਏ ਵਾਲਾ, ਜਸਵੀਰ ਸਿੰਘ ਖੇਮੂਆਣਾ ਸੁਰਜੀਤ ਸਿੰਘ ਖੇਮੂਆਣਾ ਆਦਿ ਆਗੂ ਵੀਂ ਹਾਜ਼ਰ ਸਨ।