All Latest News

ਵੱਡੀ ਖ਼ਬਰ: ਕਿਸਾਨਾਂ ‘ਤੇ ਪੁਲਿਸ ਨੇ ਢਾਇਆ ਅੰਨਾ ਤਸ਼ੱਦਦ, ਲਾਠੀਚਾਰਜ ਦੌਰਾਨ ਕਈ ਕਿਸਾਨ ਜ਼ਖ਼ਮੀ

 

ਜਮੀਨਾਂ ਦੇ ਪੂਰੇ ਮੁਆਵਜੇ ਨਾ ਮਿਲਣ ਤੱਕ ਨਹੀਂ ਛੱਡਾਂਗੇ ਕਬਜੇ- ਸਵਿੰਦਰ ਸਿੰਘ ਚਤਾਲਾ

ਰੋਹਿਤ ਗੁਪਤਾ, ਗੁਰਦਾਸਪੁਰ :

ਪਿੰਡ ਭਰਥ ਨੰਗਲ ਝੌਰ ਅਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪੁਲਸ ਪ੍ਰਸ਼ਾਸਨ ਵੱਲੋਂ ਤੜਕਸਾਰ ਨੈਸ਼ਨਲ ਹਾਈਵੇ ਦਿੱਲੀ ਜੰਮੂ ਕਟੜਾ ਦੇ ਅਧੀਨ ਆਉਂਦੀ ਜਮੀਨ ਦੇ ਕਿਸਾਨਾਂ ਨੂੰ ਬਿਨਾਂ ਪੈਸਾ ਦਿੱਤੇ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਖ-ਵੱਖ ਜੋਨਾਂ ਤੋਂ ਕਰੀਬ ਲਗਭਗ 25 ਕਿਸਾਨ ਮੌਕੇ ‘ਤੇ ਪਹੁੰਚੇ।

ਇਸੇ ਦੌਰਾਨ ਨਿਹੱਥੇ ਕਿਸਾਨਾਂ ਤੇ ਪੁਲਿਸ ਵਿਚਕਾਰ ਜ਼ਬਰਦਸਤ ਝੜਪ ਹੋਈ, ਜਿਸ ਵਿੱਚ ਕਈ ਕਿਸਾਨਾਂ ਦੇ ਜਖਮੀ ਹੋ ਗਏ। ਜ਼ਖ਼ਮੀ ਕਿਸਾਨਾਂ ਦੀ ਪਛਾਣ ਪਰਮਿੰਦਰ ਸਿੰਘ ਚੀਮਾ ਖੁੱਡੀ, ਅਜੈਬ ਸਿੰਘ ਚੀਮਾ ਖੁੱਡੀ, ਹਰਜੀਤ ਸਿੰਘ ਲੀਲ ਕਲਾਂ ,ਅਜੀਤ ਸਿੰਘ ਭਿੱਟੇਵੜ ,ਅਜੀਤ ਸਿੰਘ ਭਰਥ, ਨਿਸ਼ਾਨ ਸਿੰਘ ਭਿੱਟੇਵਿੰਡ, ਗੁਰਮੁਖ ਸਿੰਘ ਖਾਣ ਮਲਕ ਗੰਭੀਰ ਰੂਪ ਦੇ ਵਿੱਚ ਹੋਈ ਹੈ।

ਦੱਸਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ 24 ਫਰਵਰੀ ਨੂੰ ਵੀ ਇਸੇ ਤਰ੍ਹਾਂ ਪਿੰਡ ਚੀਮਾ ਖੁੱਡੀ ਭਰਥ ਨੰਗਲ ਚੌਰ ਦੀਆਂ ਜਮੀਨਾਂ ਦੇ ਵਿੱਚ ਕਬਜ਼ਾ ਲੈਣ ਦੀ ਵੱਡੀ ਕੋਸ਼ਿਸ਼ ਕੀਤੀ ਗਈ ਸੀ।

ਜਥੇਬੰਦੀ ਦੀ ਨੀਤੀ ਅਨੁਸਾਰ ਕਿ ਜਿਹੜੇ ਕਿਸਾਨਾਂ ਨੂੰ ਪੂਰੀ ਰਕਮ ਮਿਲ ਗਈ ਹੈ ਜਾਂ ਜੋ ਲੋਕ ਪ੍ਰਸ਼ਾਸਨ ਦੇ ਨਾਲ ਸਹਿਮਤ ਹੋ ਕੇ ਜਮੀਨਾਂ ਛੱਡ ਰਹੇ ਹਨ, ਉਹਨਾਂ ਦੇ ਲਈ ਜਥੇਬੰਦੀ ਅੜਿਕਾ ਨਹੀਂ ਬਣੇਗੀ, ਪਰ ਸਾਰੀ ਪੋਲਸੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ (ਸਾਬਕਾ) ਨਾਲ ਤੈਅ ਹੋਈ ਸੀ, ਇਸ ਦੀਆਂ ਉੱਚ ਪੱਧਰੀ ਮੀਟਿੰਗਾਂ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਡੀਸੀ ਗੁਰਦਾਸਪੁਰ ਡਿਵੀਜ਼ਨਲ ਕਮਿਸ਼ਨਰ ਜਲੰਧਰ ਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਦੇ ਨਾਲ ਕਈ ਵਾਰ ਤੈਅ ਹੋ ਕੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਇਹ ਤੈਅ ਹੋਇਆ ਸੀ ਕਿ ਬਿਨਾਂ ਪੈਸੇ ਦਿੱਤੀਆਂ ਕਿਸਾਨਾਂ ਦੀਆਂ ਜਮੀਨਾਂ ਦੇ ਉੱਤੇ ਕਬਜ਼ੇ ਨਹੀਂ ਕੀਤੇ ਜਾਣਗੇ।

ਕਿਸਾਨਾਂ ਦਾ ਦੋਸ਼ ਹੈ ਕਿ, ਆਪਣੀ ਸਮਝ ਤੋਂ ਪਿੱਛੇ ਮੁੜਦਿਆਂ ਮੁੱਖ ਮੰਤਰੀ ਪੰਜਾਬ ਵੱਲੋਂ ਕੇਂਦਰ ਦੇ ਨਾਲ ਆਪਣੀ ਭਾਈਵਾਲੀ ਨੂੰ ਸਿੱਧ ਕਰਦਿਆਂ ਤੜਕ ਸਵੇਰ ਵੱਡੀਆਂ ਫੋਰਸਾਂ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਮੁੜ ਕਬਜ਼ਾ ਲੈਣਾ ਸ਼ੁਰੂ ਕੀਤਾ ਅਤੇ ਕਿਸਾਨ ਮਜ਼ਦੂਰ ਬੀਬੀਆਂ ਦੇ ਉੱਤੇ ਅੰਨਾ ਤਸ਼ਦਦ ਕੀਤਾ, ਜਿਸ ਦੇ ਵਿੱਚ ਕਿਸਾਨਾਂ ਦੇ ਵਹੀਕਲ ਵੀ ਭੰਨੇ ਗਏ।

ਇਸ ਮੌਕੇ ਤੇ ਸੂਬਾ ਆਗੂ ਸੁਵਿੰਦਰ ਸਿੰਘ ਚਤਾਲਾ ਵੱਲੋਂ ਜਖਮੀਆਂ ਦਾ ਹਾਲ-ਚਾਲ ਸਿਵਲ ਹਸਪਤਾਲ ਆ ਕੇ ਪੁੱਛਿਆ ਗਿਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖੇ ਐਕਸ਼ਨਾਂ ਦਾ ਐਲਾਨ ਕੀਤਾ ਗਿਆ।

 

Leave a Reply

Your email address will not be published. Required fields are marked *