ਪੇ-ਕਮਿਸ਼ਨ ਤਰੱਕੀਆਂ, ਪੁਰਾਣੀ ਪੈਨਸ਼ਨ, ਪੇਂਡੂ ਬਾਰਡਰ ਭੱਤਾ, ਡੀਏ ਤੇ ਹੋਰ ਵਿੱਤੀ ਮੰਗਾਂ ਦੀ ਪ੍ਰਾਪਤੀ ਤੱਕ ਐਲੀਮੈਂਟਰੀ ਟੀਚਰਜ ਯੂਨੀਅਨ ਕਰੇਗੀ ਸੰਘਰਸ਼

All Latest NewsNews FlashPunjab News

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਐਲੀਮੈਂਟਰੀ ਟੀਚਰਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾਈ ਪ੍ਰੈੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆਂ ਕਿ ਨਵੀਆਂ ਪੇਅ ਕਮਿਸ਼ਨ ਤਰੁਟੀਆ ਦੂਰ ਕਰਾਉੱਣ/ ਪੁਰਾਣੀ ਪੈਨਸ਼ਨ ਪੂਰੀ ਤਰਾਂ ਲਾਗੂ ਕਰਾਉਣ, ਪੇਡੂ-ਬਾਰਡਰ ਭੱਤਾ ਲਾਗੂ ਕਰਾਉਣ , ਡੀਏ, ਕੈਦਰੀ ਪੈਟਰਿਨ ਸਕੇਲ ਦੀ ਜਗ੍ਹਾ ਰੈਗੂਲਰ ਸਕੇਲ ਤੇ ਹੋਰ ਵਿੱਤੀ ਮੰਗਾਂ ਲਈ ਯੂਨੀਅਨ ਵੱਲੋ ਸੰਘਰਸ਼ ਜਾਰੀ ਰਹੇਗਾ।

ਲਾਹੌਰੀਆ ਨੇ ਦੱਸਿਆ ਕਿ ਮਾਸਟਰ ਕਾਡਰ ਪਰਮੋਸ਼ਨਾ / ਐੱਚਟੀ / ਸੀਐੱਚਟੀ ਹਰੇਕ ਤਰ੍ਹਾਂ ਦੀਆਂ ਪਰਮੋਸ਼ਨਾਂ ਕਰਾਉਣ ਤੇ ਹੋਰ ਵਿਭਾਗੀ ਮੰਗਾਂ ਲਈ ਸਿੱਖਿਆ ਮੰਤਰੀ ਪੰਜਾਬ ਤੇ ਡੀ.ਪੀ.ਆਈ (ਐਲੀ) ਨਾਲ ਜਲਦ ਮੀਟਿੰਗ ਕਰਨ ਦਾ ਫੈਸਲਾ ਲਿਆ ਹੈ।

ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿੰਘ ਮਾਲੋਵਾਲ, ਸੋਹਣ ਸਿੰਘ ਮੋਗਾ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਦਲਜੀਤ ਸਿੰਘ ਲਹੌਰੀਆ,ਪਵਨ ਕੁਮਾਰ ਜਲੰਧਰ ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ ਤੇ ਹੋਰ ਆਗੂ ਹਾਜਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *