ਵੱਡੀ ਖ਼ਬਰ: ਪੰਜਾਬ ਕੈਬਨਿਟ ‘ਚ ਅੱਜ ਹੋਵੇਗਾ ਵਿਸਥਾਰ, ਅਰੋੜਾ ਚੁੱਕੇਗਾ ਮੰਤਰੀ ਵਜੋਂ ਸਹੁੰ.. ਮਿਲਣ ਜਾ ਰਿਹੈ ਇਹ ਵਿਭਾਗ!
Punjab News- ਪੰਜਾਬ ਕੈਬਨਿਟ ਵਿੱਚ ਅੱਜ 3 ਜੁਲਾਈ ਨੂੰ ਫੇਰਬਦਲ ਹੋਣ ਜਾ ਰਿਹਾ ਹੈ। ਦਰਅਸਲ, ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਆਪ ਵਿਧਾਇਕ ਸੰਜੀਵ ਅਰੋੜਾ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਸੀਐੱਮ ਅਰਵਿੰਦ ਕੇਜਰੀਵਾਲ ਆਪਣੀਆਂ ਸਪੀਚਾਂ ਵਿੱਚ ਕਈ ਵਾਰ ਕਹਿ ਚੁੱਕੇ ਹਨ ਕਿ ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ।
ਇਸ ਦੇ ਨਾਲ ਹੀ ਮੰਨਿਆ ਇਹ ਜਾ ਰਿਹਾ ਹੈ ਕਿ ਕੁੱਝ ਮੰਤਰੀਆਂ ਦੇ ਮਹਿਕਮਿਆਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਮਾਝੇ ਦੇ ਇੱਕ ਮੰਤਰੀ ਕੋਲੋਂ ਅਹਿਮ ਮਹਿਕਮਾ ਖੋਹ ਕੇ, ਮਾਲਵੇ ਦੇ ਇੱਕ ਮੰਤਰੀ ਨੂੰ ਸੌਂਪਣ ਦੀ ਤਿਆਰੀ ਕਰ ਲਈ ਗਈ ਹੈ।
ਆਪਣੇ ਬੋਲਾਂ ਤੇ ਖ਼ਰੇ ਉੱਤਰਦਿਆਂ ਹੋਇਆ ਸੀਐੱਮ ਮਾਨ ਅੱਜ ਨਵੇਂ ਚੁਣੇ ਜਾਣ ਵਾਲੇ ਮੰਤਰੀ ਅਰੋੜਾ ਨੂੰ ਅਹਿਮ ਵਿਭਾਗ ਦੇਣਗੇ।