All Latest NewsNews FlashPunjab News

ਪੰਜਾਬ ਸਰਕਾਰ ਈਟੀਟੀ 5994 ਭਰਤੀ ‘ਚ ਦਰਜ ਦਿਵਿਆਂਗ ਵਰਗ ਦੇ ਬੈਕਲਾਗ ਨੂੰ ਜਲਦ ਭਰੇ 

 

ਮਾਨ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਦਿਵਿਆਂਗ ਉਮੀਦਵਾਰ ਦੇ ਹੱਕ ਦਬਾਉਣ ਦੀ ਕੋਸਿਸ਼:ਪ੍ਰਿਥਵੀ ਵਰਮਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਈਟੀਟੀ 5994 ਦੀਆਂ ਅਸਾਮੀਆਂ ਆਈਆਂ ਸਨ ਜਿਸ ਨੂੰ ਹੁਣ ਤੱਕ ਢਾਈ ਸਾਲਾਂ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਹੈ। ਇਨਾ ਅਸਾਮੀਆਂ ਵਿੱਚ ਦਿਵਿਆਂਗ ਸ਼੍ਰੇਣੀ ਦੀਆਂ ਬਚਦੀਆਂ ਬੈਕਲੋਗ ਅਸਾਮੀਆਂ ਨੂੰ RPWD 2016 ਦੇ ਸੈਕਸ਼ਨ 34(2) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮਿਤੀ 03.10 2019 ਦੇ ਪੈਰ੍ਹਾ 11(2) ਅਤੇ 11(3)ਦੇ ਸਨਮੁੱਖ ਪ੍ਰਵਾਨਗੀ ਸੈਕਟਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮਿਤੀ 04.11.2024 ਨੂੰ ਦਿੱਤੀ ਜਾ ਚੁੱਕੀ ਹੈ।

ਪਰ ਡਾਇਰੈਕਟਰ ਦਫਤਰ ਵੱਲੋਂ ਪ੍ਰਵਾਨਗੀ ਦੇ ਵਿਰੁੱਧ ਪੱਤਰ ਜਾਰੀ ਕੀਤਾ ਗਿਆ ਜਿਸ ਕਾਰਨ ਪ੍ਰਵਾਨਗੀ ਪੱਤਰ ਤੇ ਅਧਾਰ ਤੇ 04.02.2025 ਨੂੰ ਮੁੜ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀ ਗਈ ਹੈ। ਜਿਸ ਉੱਪਰ ਵੀ ਸਾਨੂੰ ਕੋਈ ਯੋਗ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ।

ਜਿਸ ਦੇ ਫਲਸਰੂਪ ਦਿਵਿਆਂਗ ਸ੍ਰੇਣੀ ਦਾ ਬੈਕਲੋਗ ਘੱਟਣ ਦੀ ਬਜਾਏ ਹੋਰ ਵੱਧ ਜਾਵੇਗਾ। ਅਤੇ ਉਮਰ ਸੀਮਾ ਦੇ ਅਧਾਰ ਤੇ ਜਿੰਨਾ ਉਮੀਦਵਾਰਾਂ ਦੀ ਇਹ ਆਖਰੀ ਭਰਤੀ ਹੈ ਉਹ ਜਿੰਦਗੀ ਭਰ ਲਈ ਸਰਕਾਰ ਦੇ ਰੁਜ਼ਗਾਰ ਤੋਂ ਵਾਂਝੇ ਰਹਿ ਜਾਣਗੇ।

ਇਸ ਮੌਕੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਦਿਵਿਆਂਗ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਕਿਹਾ ਕਿ ਮਾਨ ਸਰਕਾਰ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਦੇ ਮੰਤਰੀ ਬਲਜੀਤ ਕੌਰ ਨੂੰ ਪ੍ਰਚਾਰ ਅਪੀਲ ਅਤੇ ਚੇਤਾਵਨੀ ਹੈ ਕਿ ਦਿਵਿਆਂਗ ਉਮੀਦਵਾਰਾਂ ਦੇ ਹੱਕਾਂ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਈਟੀਟੀ 5994 ਵਿੱਚ ਦਰਜ ਦਿਵਿਆਂਗ ਵਰਗ ਦੇ ਬੈਕਲਾਗ ਨੂੰ ਤੁਰੰਤ ਇੰਟਰਚੈਂਜ ਕਰਕੇ ਰੁਜ਼ਗਾਰ ਤੋਂ ਵਾਂਝੇ ਰਹਿ ਦਿਵਿਆਂਗ ਉਮੀਦਵਾਰਾਂ ਦੀ ਸਕਰੂਟਨੀ ਕਰਵਾ ਕੇ ਦਿਵਿਆਂਗ ਉਮੀਦਵਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਚ ਸਾਨੂੰ ਆਪਣੀਆਂ ਟਰਾਈ ਸਾਈਕਲਾਂ ਲੈ ਕੇ ਆਪਣੇ ਹੱਕਾਂ ਲਈ ਸੜਕਾਂ ਤੇ ਉਤਰਨਾ ਪਵੇਗਾ।

 

Leave a Reply

Your email address will not be published. Required fields are marked *