ਸੋਨੇ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ
Gold Price –
ਜਿੱਥੇ ਇਸ ਸਮੇਂ ਭਾਰਤ ਵਿੱਚ ਹਰ ਸ਼ੈਅ ਮਹਿੰਗੀ ਹੁੰਦੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸੋਨਾ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਲਗਾਤਾਰ ਵੱਧ ਰਹੇ ਸੋਨੇ ਦੇ ਭਾਅ ਨੇ ਸੱਚਮੁੱਚ ਲੋਕਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਕਢਵਾਉਣੇ ਸ਼ੁਰੂ ਕਰ ਦਿੱਤੇ ਹਨ।
ਤਾਜ਼ਾ ਖ਼ਬਰਾਂ ਮੁਤਾਬਕ, ਦੇਸ਼ ਦੇ ਫਿਊਚਰ ਮਾਰਕੀਟ ਮਲਟੀ ਕਮੋਡਿਟੀ ਐਕਸਚੇਂਜ ‘ਤੇ ਸੋਨੇ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਸੋਨੇ ਦੀ ਕੀਮਤ 88,310 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ।
ਲੰਘੀ ਸ਼ਾਮ 6.40 ਵਜੇ ਸੋਨੇ ਦੀ ਕੀਮਤ ‘ਚ 394 ਰੁਪਏ ਦਾ ਵਾਧਾ ਦਿਖ ਰਿਹਾ ਸੀ ਅਤੇ ਕੀਮਤ 88,169 ਰੁਪਏ ‘ਤੇ ਸੀ। ਜਦੋਂ ਕਿ ਸ਼ਾਮ 5 ਵਜੇ ਸੋਨੇ ਦੀ ਕੀਮਤ 87,781 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਖੁੱਲ੍ਹੀ। ਇਕ ਦਿਨ ਪਹਿਲਾਂ ਸੋਨੇ ਦੀ ਕੀਮਤ 87,775 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਬੰਦ ਹੋਈ ਸੀ।
ਹਾਲਾਂਕਿ ਮਾਰਚ ਮਹੀਨੇ ‘ਚ ਸੋਨੇ ਦੀ ਕੀਮਤ ‘ਚ ਕਰੀਬ 5 ਫੀਸਦੀ ਦਾ ਵਾਧਾ ਹੋਇਆ ਹੈ। ਫਰਵਰੀ ਦੇ ਆਖਰੀ ਕਾਰੋਬਾਰੀ ਦਿਨ ਸੋਨੇ ਦੀ ਕੀਮਤ 84,219 ਰੁਪਏ ਦੇਖੀ ਗਈ ਸੀ। ਉਦੋਂ ਤੋਂ ਸੋਨੇ ਦੀ ਕੀਮਤ 4,091 ਰੁਪਏ ਪ੍ਰਤੀ ਦਸ ਗ੍ਰਾਮ ਯਾਨੀ 4.85 ਫੀਸਦੀ ਵਧੀ ਹੈ।
ਮੌਜੂਦਾ ਸਾਲ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ ‘ਚ ਕਰੀਬ 14 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਦੇ ਆਖਰੀ ਕਾਰੋਬਾਰੀ ਦਿਨ ਸੋਨੇ ਦੀ ਕੀਮਤ 77,456 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਜਿਸ ‘ਚ ਹੁਣ ਤੱਕ 10,854 ਰੁਪਏ ਯਾਨੀ 14.01 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ।