Punjab News: ਸਰਕਾਰ ਨੇ ਮੰਨੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ!
ਈਸੀਸੀ ਨੂੰ ਹਰੀ ਝੰਡੀ ਮਿਲਣ ਅਤੇ ਹੋਰਨਾਂ ਮੰਗਾਂ ਮੰਨਣ ‘ਤੇ ਸਰਵ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਨੇ ਸਰਕਾਰ ਦਾ ਕੀਤਾ ਧੰਨਵਾਦ
ਪੰਜਾਬ ਨੈੱਟਵਰਕ, ਚੰਡੀਗੜ੍ਹ
ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਮੈਡਮ ਛੀਨਾ ਅਗਰਵਾਲ, ਡਿਪਟੀ ਡਾਇਰੈਕਟਰ ਮੈਡਮ ਸੁਮਨਦੀਪ ਕੌਰ, ਪੋਸ਼ਣ ਮੁਖੀ ਪ੍ਰਿਯੰਕਾ ਹੈਡ ਕਲਰਕ ਪ੍ਰਭਜੋਤ ਸਿੰਘ ਵੱਲੋਂ ਸਰਵ ਆਂਗਣਵਾੜੀ ਯੂਨੀਅਨ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਆਂਗਣਵਾੜੀ ਵਰਕਰਾਂ ਨੂੰ ਈਸੀਸੀ ਦੀ ਟਰੇਨਿੰਗ ਦੇਣ ਅਤੇ ਆਂਗਣਵਾੜੀ ਦੇ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਆਈ ਕਾਰਡ, ਖਿਡੌਣਿਆਂ ਦੀ ਕਿੱਟ ਅਤੇ ਸਟੱਡੀ ਮੈਟੀਰੀਅਲ ਮੁਹੱਈਆ ਕਰਵਾਉਣ ਲਈ ਹਰੀ ਝੰਡੀ ਦਿੱਤੀ ਗਈ।
ਡਾਇਰੈਕਟਰ ਮੈਡਮ ਛੀਨਾ ਅਗਰਵਾਲ ਵੱਲੋਂ ਜਥੇਬੰਦੀ ਨੂੰ ਵਧਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਹ ਵਿਭਾਗ ਵਚਨਬੱਧ ਹੈ ਕਿ ਜੁਲਾਈ ਮਹੀਨੇ ਤੱਕ ਪੂਰੇ ਪੰਜਾਬ ਵਿੱਚ ਈਸੀਸੀ ਦਾ ਪੂਰਾ ਸਟੱਡੀ ਮੈਟੀਰੀਅਲ ਦਿੱਤਾ ਜਾਵੇਗਾ। 23000 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਆਯੂਸ਼ਮਾਨ ਕਾਰਡ ਜਾਰੀ ਕੀਤੇ ਗਏ ਅਤੇ ਰਹਿੰਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਜਲਦ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ।
ਪੂਰੇ ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਨੂੰ ਈਸੀਸੀ ਦੀ ਟਰੇਨਿੰਗ ਦੇਣ ਦੀ ਸ਼ੁਰੂਆਤ ਕੀਤੀ ਗਈ। ਸਰਵ ਆਂਗਣਵਾੜੀ ਵਰਕਰ ਹੈਲਪ ਯੂਨੀਅਨ ਦੀ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਕਿਹਾ ਕਿ ਜਥੇਬੰਦੀ ਦੀ ਜਿੱਤ ਹੋਈ ਹੈ ਅਤੇ ਆਪਣੀ ਮੰਗਾਂ ਮਨਵਾਉਣ ਵਿੱਚ ਸਫਲ ਹੋਈ ਹੈ।
ਐਨਜੀਓ ਬਲਾਕ ਬਠਿੰਡਾ, ਤਰਸਿਕਾ ਅਤੇ ਸਿਧਵਾਂ ਬੇਟ ਨੂੰ ਵਿਭਾਗ ਵਿੱਚ ਮਰਜ਼ ਕਰਨ ਦੀ ਮੰਗ ਪ੍ਰਵਾਨ ਕੀਤੀ ਗਈ। ਵਿਦੇਸ਼ ਜਾਣ ਲਈ ਵਰਕਰਾਂ ਨੂੰ ਐਮਰਜੈਂਸੀ ਛੁੱਟੀ ਦੇਣ ਦਾ ਭਰੋਸਾ ਦਿੱਤਾ ਗਿਆ। ਬਿਨਾਂ ਤਨਖ਼ਾਹ ਛੁੱਟੀ ਬਹਾਲ ਕਰਨ ਦੀ ਮੰਗ ਪ੍ਰਵਾਨ ਕੀਤੀ ਗਈ। ਪੰਜਾਬ ਸਰਕਾਰ ਨੂੰ ਮਾਣ ਭੱਤਾ ਦੁੱਗਣਾ ਕਰਨ ਦੀ ਸਿਫ਼ਾਰਿਸ਼ ਕੀਤੀ ਗਈ।
ਮੋਬਾਈਲ ਫ਼ੋਨ, ਸਿੰਮ ਕਾਰਡ, ਡਾਟਾ ਪੈਕ 3000 ਤੱਕ ਵਧਾਉਣ ਦੀ ਮੰਗ ਪ੍ਰਵਾਨ ਕੀਤੀ ਗਈ ਅਤੇ ਜਲਦ ਕੀਤੀ ਜਾਵੇਗੀ। ਲਾਗੋ 1972 ਐਕਟ ਅਨੁਸਾਰ ਦਿੱਤੀ ਜਾਵੇਗੀ। ਗ੍ਰੈਜੂਏਟੀ, PMMVY, CBE , ਬਾਲ਼ਨ, ਯੂਨੀਫ਼ਾਰਮ ਦੇ ਭੱਤੇ ਵਿੱਚ ਵਾਧਾ ਕਰਕੇ ਜਲਦ ਬਜਟ ਰਿਲੀਜ਼ ਕੀਤੇ ਜਾਣਗੇ। ਸੈਂਟਰ ਸਰਕਾਰ ਵੱਲੋਂ ਵਾਧਾ ਕੀਤੀ ਗਈ 17 ਮਹੀਨਿਆਂ ਦੀ 600, 300 ਵਾਲੀ ਰਾਸ਼ੀ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਸਟੇਟ ਫ਼ੰਡ ਦਾ ਦੋ ਮਹੀਨਿਆਂ ਜਨਵਰੀ ਅਤੇ ਫਰਵਰੀ ਦਾ ਬਜਟ 29 ਮਾਰਚ ਤੱਕ ਜਾਰੀ ਕੀਤਾ ਜਾਵੇਗਾ।
ਐਸਐਮਪੀ ਵਿਚ ਸੁਧਾਰ ਕੀਤਾ ਜਾਵੇਗਾ। ਖ਼ਾਲੀ ਪਈਆਂ ਅਸਾਮੀਆਂ ਵਿੱਚ ਸੁਪਰਵਾਈਜ਼ਰ, ਆਂਗਣਵਾੜੀ ਵਰਕਰ, ਹੈਲਪਰ ਦੀ ਭਰਤੀ, ਆਸ਼ਰਿਤਾਂ ਦੀ ਭਰਤੀ ਅਤੇ ਬਦਲੀਆਂ ਨੂੰ ਪਹਿਲਾਂ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਪਿੰਡ ਅਤੇ ਸ਼ਹਿਰਾਂ ਦੇ ਸੈਂਟਰ ਦਾ ਕਿਰਾਇਆ 3000 ਅਤੇ 4000 ਦੀ ਰਾਸ਼ੀ ਨਾਲ ਤਿਮਾਹੀ ਦੇਣ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਸੁਖਾਵੇਂ ਮਾਹੌਲ ਵਿੱਚ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਸਰਾਂਗੜਾ ਨੇ ਚਾਰ ਮੈਂਬਰੀ ਵਫ਼ਦ ਨਾਲ ਕੀਤੀ, ਜਿਸ ਵਿੱਚ ਪੰਜਾਬ ਪ੍ਰੈਸ ਸਕੱਤਰ ਮਧੂ ਕੁਮਾਰੀ, ਮੀਤ ਪ੍ਰਧਾਨ ਸਤਵਿੰਦਰ ਕੌਰ ਅਤੇ ਸਟੇਟ ਕਮੇਟੀ ਮੈਂਬਰ ਸੋਨੀਆ ਰਾਣੀ ਹਾਜ਼ਰ ਹੋਏ।