ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਇਨਾਂ ਮੁਲਾਜ਼ਮਾਂ ਦੀ ਤਨਖਾਹ ‘ਚ ਕੀਤਾ ਭਾਰੀ ਵਾਧਾ, ਪੜ੍ਹੋ ਪੱਤਰ
ਪੰਜਾਬ ਨੈਟਵਰਕ ਚੰਡੀਗੜ੍ਹ
ਪਿਛਲੇ ਲੰਮੇ ਸਮੇਂ ਤੋਂ ਤਨਖਾਹ ‘ਚ ਵਾਧੇ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਮਿਡੇ ਮੀਲ ਸੁਸਾਇਟੀ ਦੀ ਕੰਮ ਕਰਦੇ ਸਹਾਇਕ ਬਲਾਕ ਮਨੇਜਰ ਦੀਆਂ ਮੰਗਾਂ ਨੂੰ ਆਖਰ ਬੂਰ ਪੈ ਗਿਆ ਹੈ।
ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਸਹਾਇਕ ਬਲਾਕ ਮੈਨੇਜਰਾਂ ਦੀਆਂ ਤਨਖਾਹਾਂ ਵਿੱਚ ਚੋਖਾ ਵਾਧਾ ਕਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਰਾਜ ਪੱਧਰੀ ਸਟੇਰਿੰਗ ਕੰਮ ਮੋਨੀਟਰਿੰਗ ਕਮੇਟੀ ਦੀ 21 ਫਰਵਰੀ 2025 ਨੂੰ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸਮੂਹ ਸਹਾਇਕ ਬਲਾਕ ਮੈਨੇਜਰ (ਏਬੀਐਮਜ਼) ਦੀਆਂ ਤਨਖਾਹਾਂ ਵਿੱਚ 1 ਅਪ੍ਰੈਲ 2024 ਤੋਂ 5000 ਪ੍ਰਤੀ ਮਹੀਨਾ ਵਾਧਾ ਕੀਤਾ ਜਾਂਦਾ ਹੈ।
ਸਰਕਾਰੀ ਹੁਕਮਾਂ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਜਿੱਥੋਂ ਤੱਕ ਕਰਮਚਾਰੀਆਂ ਦੀ ਸਲਾਨਾ ਤਰੱਕੀ ਦਾ ਸਬੰਧ ਹੈ ਤਾਂ ਇਹ ਮਿਤੀ ਪੁਰਾਣੇ ਵਾਲੀ ਹੀ ਰਹੇਗੀ। ਸਮੂਹ ਸਟਾਫ ਵੱਲੋਂ ਪਹਿਲਾਂ ਪ੍ਰਾਪਤ ਸਲਾਨਾ ਤਰੱਕੀਆਂ ਦੇ ਰਕਮ ਵਿੱਚ ਵਧਾਈ ਗਈ ਤਨਖਾਹ ਜਮ੍ਹਾ ਕੀਤੀ ਜਾਵੇਗੀ।