ਪੰਜਾਬ ‘ਚ ਫਿਰਕੂ ਦੰਗੇ ਹੋਣ ਦੀ ਸੰਭਾਵਨਾ? ਹਿਮਾਚਲ ਦੀਆਂ ਬੱਸਾਂ ਦੀ ਭੰਨਤੋੜ ਕਰਕੇ ਲਿਖੇ ਖਾਲਿਸਤਾਨੀ ਨਾਅਰੇ
ਅੰਮ੍ਰਿਤਸਰ :
ਅੰਮ੍ਰਿਤਸਰ ਦੇ ਬੱਸ ਅੱਡੇ ਵਿਚ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਦੀ ਭੰਨਤੋੜ ਕੀਤੀ ਗਈ। ਬੱਸਾਂ ਦੇ ਸ਼ੀਸ਼ੇ ਤੋੜੇ ਗਏ। ਇਸ ਦੌਰਾਨ 4 ਬੱਸਾਂ ਨੂੰ ਕਾਫੀ ਨੁਕਸਾਨ ਹੋਇਆ। ਇਸ ਦੌਰਾਨ ਖ਼ਾਲਿਸਤਾਨ ਦੇ ਨਾਹਰੇ ਵੀ ਲਾਏ ਗਏ
ਦਰਅਸਲ, ਬੀਤੀ ਰਾਤ ਅੰਮ੍ਰਿਤਸਰ ਬੱਸ ਅੱਡੇ ‘ਤੇ ਨਾਅਰਿਆਂ ਨਾਲ 4 ਵਾਹਨਾਂ ਦਾ ਰੂਪ ਵਿਗਾੜ ਦਿੱਤਾ ਗਿਆ ਹੈ। ਇਨ੍ਹਾਂ 4 ਬੱਸਾਂ ਵਿੱਚੋਂ 3 ਬੱਸਾਂ ਦੇ ਅਗਲੇ ਸ਼ੀਸ਼ੇ ਖਰਾਬ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬੱਸਾਂ ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ।
ਦੂਜੇ ਪਾਸੇ ਪੁਲਿਸ ਦੇ ਵੱਲੋਂ ਹਲਕੇ ਦੇ ਵਿੱਚ ਆਉਂਦਿਆਂ ਹੋਇਆਂ ਇਹਨਾਂ ਬੱਸਾਂ ਤੋਂ ਤੁਰੰਤ ਨਾਰੇ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੰਨਿਆ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਐਨਾ ਫਿਰਕੂ ਘਟਨਾਵਾਂ ਦੇ ਕਾਰਨ ਦੰਗੇ ਹੋਣ ਦੀ ਸੰਭਾਵਨਾ ਹੈ।
ਉਧਰ ਹਿਮਾਚਲ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਅੱਗੇ ਇਹ ਮੁੱਦਾ ਉਠਾਇਆ ਗਿਆ ਹੈ ਕਿ, ਹਿਮਾਚਲ ਦੀਆਂ ਬੱਸਾਂ ਤੋਂ ਇਲਾਵਾ ਹਿਮਾਚਲੀ ਲੋਕਾਂ ਦੇ ਨਾਲ ਪੰਜਾਬ ਦੇ ਅੰਦਰ ਮਾੜਾ ਵਿਵਹਾਰ ਨਾ ਕੀਤਾ ਜਾਵੇ।