Punjab News: ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਤਾਂ ਕੀ ਕਰਨਾ ਸਰਕਾਰ ਨੇ, ਤਨਖਾਹਾਂ ਵੀ ਰੋਕੀਆਂ!
ਕੱਚੇ ਮੁਲਾਜ਼ਮਾਂ ਨੇ ਦਿੱਤੀ ਚੇਤਾਵਨੀ, ਜੇਕਰ ਤਨਖਾਹ ਜਲਦੀ ਨਾ ਦਿੱਤੀ ਤਾਂ ਸੰਘਰਸ਼ ਕਰਾਂਗੇ ਤੇਜ
ਜਗਰਾਉਂ
ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਨਗਰ ਕੌਂਸਲ ਜਗਰਾਉਂ ਦੇ ਸਮੂਹ ਦਰਜ਼ਾ 4 ਅਤੇ ਦਰਜ਼ਾ 3 ਆਊਟ ਸੋਰਸ( ਕੱਚੇ) ਕਰਮਚਾਰੀਆਂ ਦੀ ਤਨਖਾਹ ਨਾ ਮਿਲਣ ਅਤੇ ਸਮੂਹ ਸਫਾਈ ਕਰਮਚਾਰੀਆਂ/ਸੀਵਰ ਮੈਨਾਂ ਦੀਆਂ ਮੰਗਾਂ ਸਬੰਧੀ ਪ੍ਰਧਾਨ ਨਗਰ ਕੌਂਸਲ ਜਗਰਾਉਂ ਜਤਿੰਦਰ ਪਾਲ ਸਿੰਘ ਰਾਣਾ ਅਤੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਮੰਗ ਪੱਤਰ ਸੌਂਪਿਆ ਗਿਆ।
ਜਿਸ ਵਿੱਚ ਮੰਗਾਂ ਸਬੰਧੀ ਮਿਤੀ 24- ਮਾਰਚ 2025 ਤੱਕ ਦਾ ਸਮਾਂ ਦਿੱਤਾ ਗਿਆ। ਜੇਕਰ ਆਊਟ ਸੋਰਸ ਕਰਮਚਾਰੀਆਂ ਦੀ ਤਨਖਾਹ ਨਾ ਦਿੱਤੀ ਗਈ ਅਤੇ ਹੋਰਨਾਂ ਮੰਗਾਂ ਦਾ ਨਿਪਟਾਰਾ ਨਾਂ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਬਾਅਦ ਦੁਪਹਿਰ ਗੇਟ ਰੈਲੀ ਕਰਕੇ ਰੋਸ਼ ਪ੍ਰਦਰਸਨ ਕੀਤਾ ਜਾਵੇਗਾ ਅਤੇ ਮਿਤੀ 25-03-2025 ਨੂੰ ਮੁਕੰਮਲ ਤੌਰ ਤੇ ਹੜਤਾਲ ਕੀਤੀ ਜਾਵੇਗੀ। ਜਿਸਦੀ ਜ਼ੁਮੇਵਾਰੀ ਸਿੱਧੇ ਤੌਰ ਤੇ ਨਗਰ ਕੌਂਸਲ ਜਗਰਾਉਂ ਦੀ ਹੋਵੇਗੀ।
ਇਸ ਮੌਕੇ ਨਗਰ ਕੌਂਸਲ ਜਗਰਾਉਂ ਦਾ ਸਮੂਹ ਸਟਾਫ਼ ਅਤੇ ਕੌਂਸਲਰ ਰਵਿੰਦਰ ਪਾਲ ਸਿੰਘ ਰਾਜੂ, ਜਰਨੈਲ ਲੋਹਟ, ਸਫਾਈ ਯੂਨੀਅਨ ਦੇ ਸੇਕਟਰੀ ਰਜਿੰਦਰ ਕੁਮਾਰ, ਸ਼ਨੀ ਸੁੰਦਰ, ਸਨਦੀਪ ਕੁਮਾਰ, ਸੁਰਜੀਤ ਸਿੰਘ,ਭਗਤ ਸਿੰਘ, ਸੋਨੀ ਢਿੱਲੋਂ,ਮਨੀ ਧਾਲੀਵਾਲ, ਵਿਸ਼ਾਲ ਟੰਡਨ ,ਗਗਨ ਖੁੱਲਰ, ਨਵਜੀਤ ਕੌਰ,ਅਮਨ ਆਦਿ ਹਾਜ਼ਰ ਰਹੇ।