Punjab News: ਅੰਤਰ ਹਾਊਸ ਕੁਇਜ਼ ਮੁਕਾਬਲੇ ‘ਚੋਂ ਭਗਤ ਪੂਰਨ ਸਿੰਘ ਹਾਊਸ ਰਿਹਾ ਪਹਿਲੇ ਸਥਾਨ ’ਤੇ
ਵਿਦਿਆਰਥੀਆਂ ‘ਚ ਆਮ-ਗਿਆਨ ਲਈ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦਾ ਉਪਰਾਲਾ
ਦਲਜੀਤ ਕੌਰ, ਲਹਿਰਾਗਾਗਾ
ਜਰਨਲਿਸਟ ਅਤੇ ਸੀਬਾ ਸੁਸਾਇਟੀ ਦੇ ਮੁੱਢਲੇ ਮੈਂਬਰ ਮਰਹੂਮ ਜਤਿੰਦਰਪ੍ਰੀਤ ਜੇਪੀ ਦੀ ਯਾਦ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਅੰਤਰ ਹਾਊਸ ਕੁਇਜ਼ ਮੁਕਾਬਲਾ ਕਰਵਾਇਆ ਗਿਆ।
ਜਿਸ ਵਿਚ ਪੰਜਵੀਂ ਕਲਾਸ ਤੋਂ ਅੱਠਵੀਂ ਕਲਾਸ ਦੇ ਚੁਣੇ ਹੋਏ ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲੇ ਦੀ ਸ਼ੁਰੂਆਤ ਮਹਿਮਾਨ ਗੁਰਦੀਪ ਸਿੰਘ ਭਿੱਤਰ ਸਰਪੰਚ, ਮਨਦੀਪ ਸਿੰਘ ਮੋਨਾ ਸਰਪੰਚ ਰਾਮਗੜ੍ਹ ਸੰਧੂਆਂ ਅਤੇ ਜਗਜੀਵਨ ਸਿੰਘ ਸਰਪੰਚ ਲਹਿਲ ਖੁਰਦ ਨੇ ਸ਼ਮਾ ਰੌਸ਼ਨ ਕਰਕੇ ਕੀਤੀ।
ਇਸ ਸਮੇਂ ਆਮ ਜਾਣਕਾਰੀ, ਭੂਗੋਲ, ਇਤਿਹਾਸ, ਵਿਗਿਆਨ, ਸਿਆਸਤ ਅਤੇ ਅੰਤਰ ਰਾਸ਼ਟਰੀ ਸਵਾਲਾਂ ਨਾਲ ਭਰੇ ਇਸ ਮੁਕਾਬਲੇ ਵਿਚ ਭਗਤ ਪੂਰਨ ਹਾਊਸ ਦੇ ਮਹਿਤਾਬਵੀਰ ਸਿੰਘ, ਏਕਨਪ੍ਰੀਤ ਕੌਰ, ਅਰਸ਼ਦੀਪ ਕੌਰ ਅਤੇ ਧਨਵੀਰ ਸਿੰਘ ਨੇ 26 ਅੰਕਾਂ ਨਾਲ ਪਹਿਲਾ, ਰਵਿੰਦਰਨਾਥ ਟੈਗੋਰ ਹਾਊਸ ਦੇ ਕਰੀਤਿਨ, ਗੁਨਤਾਸ਼ ਸਿੰਘ, ਭਾਰਤੀ ਅਤੇ ਏਕਮਦੀਪ ਕੌਰ ਨੇ 25 ਅੰਕਾਂ ਨਾਲ ਦੂਸਰਾ ਅਤੇ ਸੁਭਾਸ਼ ਚੰਦਰਾ ਬੋਸ ਹਾਊਸ ਦੇ ਈਸ਼ੀਕਾ, ਪਰਨਵ ਸਿੰਗਲਾ, ਵਾਨਿਆ ਅਤੇ ਅਭਿਜੋਤ ਸਿੰਘ ਨੇ 21 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਇਨਾਮਾਂ ਦੀ ਵੰਡ ਕਰਦਿਆਂ ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਕਿਹਾ ਕਿ ਜਿੰਨਾ ਜ਼ਿਆਦਾ ਸਾਡੀ ਜਾਣਕਾਰੀ ਦਾ ਘੇਰਾ ਹੋਵੇਗਾ, ਅਸੀਂ ਉਨਾ ਹੀ ਮਨੁੱਖਤਾ, ਸਮਾਜ, ਕੁਦਰਤ ਅਤੇ ਆਲੇ-ਦੁਆਲੇ ਨੂੰ ਸਮਝ ਸਕਾਂਗੇ।
ਇਸ ਮੌਕੇ ਸਾਬਕਾ ਕੌਂਸਲਰ ਸੰਦੀਪ ਕੁਮਾਰ ਦੀਪੂ, ਆੜ੍ਹਤੀ ਆਗੂ ਪਵਨ ਕੁਮਾਰ, ਸੁਖਦੀਪ ਗਰੇਵਾਲ ਭੁਟਾਲ ਕਲਾਂ ਮੌਜੂਦ ਸਨ। ਮੰਚ ਸੰਚਾਲਨ ਪਿੰਕੀ ਸ਼ਰਮਾ ਨੇ ਕੀਤਾ ਅਤੇ ਰਜਨੀ ਅਗਰਵਾਲ, ਕੁਲਦੀਪ ਕੌਰ ਅਤੇ ਦਲਵੀਰ ਕੌਰ ਨੇ ਪ੍ਰਬੰਧ ਕੀਤਾ।