ਵੱਡੀ ਖ਼ਬਰ: ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ, ਕਈ ਜ਼ਖਮੀ
ਮਾਨਸਾ
ਪੁਲਿਸ ਅਤੇ ਕਿਸਾਨਾਂ ਵਿਚਾਲੇ ਮਾਨਸਾ ਦੇ ਪਿੰਡ ਲੇਲੇਵਾਲਾ ‘ਚ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਹੈ। ਝੜਪ ਦੌਰਾਨ ਕਈ ਕਿਸਾਨਾਂ ਸਮੇਤ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ, ਕਿਸਾਨਾਂ ਵੱਲੋਂ ਖੇਤਾਂ ਹੇਠੋਂ ਲੰਘ ਰਹੀ ਗੁਜਰਾਤ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਨੂੰ ਲੈ ਸੰਘਰਸ਼ ਅਰੰਭਿਆ ਗਿਆ ਹੈ ਅਤੇ ਕਿਸਾਨ ਮਾਨਸਾ ਤੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਖੇ ਰਾਤ ਸਮੇਂ ਪੁੱਜ ਰਹੇ ਸਨ।
ਇਸ ਦੌਰਾਨ ਪੁਲਿਸ ਵੱਲੋਂ ਨਾਕੇ ‘ਤੇ ਰੋਕਣ ‘ਤੇ ਦੋਵਾਂ ਧਿਰਾਂ ‘ਚ ਬਹਿਸ-ਬਾਜ਼ੀ ਸ਼ੁਰੂ ਹੋ ਗਈ, ਜੋ ਕਿ ਝੜਪ ਵਿੱਚ ਹੋ ਨਿਬੜੀ।
ਤਿੱਖੀ ਝੜਪ ਵਿੱਚ ਕਈ ਕਿਸਾਨਾਂ ਸਮੇਤ ਪੁਲਿਸ ਦੇ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ, ਜਿਸ ਦੌਰਾਨ ਐਸਐਚਓ ਭੀਖੀ ਦੇ ਦੋਵੇਂ ਹੱਥ ਫਰੈਕਚਰ ਹੋ ਗਏ ਦੱਸੇ ਜਾ ਰਹੇ ਹਨ।
ਬੀਕੇਯੂ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮਾਮਲਾ ਪਿੰਡ ਲੇਲੇਵਾਲਾ ਵਿਖੇ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਦਾ ਹੈ। ptc