Haryana: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, ਲੋਕਾਂ ਚ ਦਹਿਸ਼ਤ ਦਾ ਮਾਹੌਲ
ਚੰਡੀਗੜ੍ਹ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਸੌਂ ਰਹੇ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਰਿਕਟਰ ਸਕੇਲ (Richter Scale) ‘ਤੇ ਭੂਚਾਲ ਦੀ ਤੀਬਰਤਾ 3.4 ਮਾਪੀ ਗਈ।
ਦੱਸ ਦਈਏ ਕਿ ਝਟਕੇ ਮਹਿਸੂਸ ਹੁੰਦੇ ਹੀ ਕਈ ਲੋਕ ਗੂੜ੍ਹੀ ਨੀਂਦ ਤੋਂ ਜਾਗ ਗਏ ਅਤੇ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Center of Seismology) ਅਨੁਸਾਰ, ਇਹ ਭੂਚਾਲ ਦੇਰ ਰਾਤ 1 ਵੱਜ ਕੇ 47 ਮਿੰਟ ਤੇ ਆਇਆ।
ਇਸ ਦਾ ਕੇਂਦਰ (Epicenter) ਸੋਨੀਪਤ ਵਿੱਚ ਹੀ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਹਾਲਾਂਕਿ ਝਟਕੇ ਹਲਕੇ ਸਨ, ਪਰ ਦੇਰ ਰਾਤ ਹੋਣ ਕਾਰਨ ਲੋਕਾਂ ਨੇ ਇਸਨੂੰ ਸਪੱਸ਼ਟ ਤੌਰ ‘ਤੇ ਮਹਿਸੂਸ ਕੀਤਾ ਅਤੇ ਉਨ੍ਹਾਂ ਵਿੱਚ ਡਰ ਦਾ ਮਾਹੌਲ ਬਣ ਗਿਆ।
ਸ਼ੁਰੂਆਤ ਵਿੱਚ, ਦੇਰ ਰਾਤ ਹੋਣ ਕਰਕੇ ਲੋਕ ਸਮਝ ਨਹੀਂ ਸਕੇ ਕਿ ਆਖਰ ਹੋਇਆ ਕੀ ਹੈ, ਪਰ ਬਾਅਦ ਵਿੱਚ ਜਦੋਂ ਭੂਚਾਲ ਦੀ ਪੁਸ਼ਟੀ ਹੋਈ ਤਾਂ ਲੋਕ ਕੁਝ ਦੇਰ ਲਈ ਆਪਣੇ ਘਰਾਂ ਦੇ ਬਾਹਰ ਹੀ ਰੁਕੇ ਰਹੇ।
ਰਾਹਤ ਦੀ ਗੱਲ ਇਹ ਹੈ ਕਿ ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

