ਵੱਡੀ ਖ਼ਬਰ: ਡੇਰਾ ਬਿਆਸ ਖ਼ਿਲਾਫ਼ ਹੁਣ ਕਿਸਾਨਾਂ ਨੇ ਖੋਲ੍ਹਿਆ ਮੋਰਚਾ, ਹੜ੍ਹਾਂ ਲਈ ਦੱਸਿਆ ਜ਼ਿੰਮੇਵਾਰ!
ਡੇਰਾ ਬਿਆਸ ਤੋਂ ਅੱਕੇ ਪਿੰਡ ਵਾਸੀਆਂ ਨੇ ਕੀਤਾ ਰੋਸ ਮਾਰਚ, DC ਨੂੰ ਸੌਂਪਿਆ ਮੰਗ ਪੱਤਰ- ਪੜ੍ਹੋ ਪੂਰਾ ਮਾਮਲਾ
ਬਲਵਿੰਦਰ ਸਿੰਘ ਧਾਲੀਵਾਲ, ਕਪੂਰਥਲਾ
ਭਾਰਤੀ ਕਿਸਾਨ ਯੂਨੀਅਨ ਸਿਰਸਾ ਵੱਲੋਂ ਪਿੰਡ ਮੰਡ ਬੁਤਾਲਾ ਤੋਂ ਡੀਸੀ ਦਫਤਰ ਕਪੂਰਥਲਾ ਤੱਕ ਸੈਂਕੜੇ ਟਰੈਕਟਰਾਂ ਅਤੇ ਕਾਰਾਂ ਜੀਪਾਂ ਦੇ ਕਾਫਲੇ ਨਾਲ ਪਹੁੰਚ ਕੇ ਡੀਸੀ ਅਮਿਤ ਪੰਚਾਲ ਦੇ ਰਾਹੀਂ ਪੰਜਾਬ ਦੇ ਚੀਫ ਸੈਕਟਰੀ ਨੂੰ ਮੰਗ ਪੱਤਰ ਦਿੱਤਾ ਗਿਆ।
ਆਗੂਆਂ ਨੇ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਕਿ, ਬਿਆਸ ਡੇਰਾ ਵੱਲੋਂ ਬਿਆਸ ਦਰਿਆ ਵਿੱਚ ਵਰਮੇ ਲਗਾ ਕੇ ਖੱਬੀ ਸਾਈਡ ਤੋਂ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਪਾਣੀ ਦਾ ਵਹਾ ਮੰਡ ਬੁਤਾਲਾ ਮੰਡ ਢਿਲਵਾਂ ਅਤੇ ਮੰਡ ਚੱਕੋਕੀ ਆਦਿ ਪਿੰਡਾਂ ਦੀਆਂ ਹਜ਼ਾਰਾਂ ਏਕੜ ਜਮੀਨਾਂ ਅਤੇ ਫਸਲਾਂ ਦਰਿਆ ਬੁਰਦ ਹੋ ਰਹੀਆਂ ਹਨ ਅਤੇ ਸੱਜੇ ਪਾਸੇ ਤਿੰਨ ਚਾਰ ਕਿਲੋਮੀਟਰ ਦਰਿਆ ਦਰਿਆ ਦੀ ਜਮੀਨ ਨੂੰ ਵੱਖ ਵੱਖ ਸਮੇਂ ਮਜਬੂਤ ਬੰਨ ਕੇ ਆਪਣੇ ਡੇਰੇ ਵਿੱਚ ਮਿਲਾਇਆ ਜਾ ਰਿਹਾ ਹੈ।
ਜਿਸ ਦੇ ਸੰਬੰਧ ਵਿੱਚ ਹਾਈਕੋਰਟ ਵਿੱਚ ਬੀਕੇਯੂ ਸਿਰਸਾ ਵੱਲੋਂ ਕੇਸ ਕਰਨ ਤੇ ਹਾਈਕੋਰਟ ਵੱਲੋਂ ਦਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕਰਨ ਦੀ ਮਨਾਹੀ ਕੀਤੀ ਹੋਈ ਹੈ, ਪਰ ਬਿਆਸ ਡੇਰਾ ਲਗਾਤਾਰ ਮਾਈਨਿੰਗ ਕਰ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ, ਵੱਖ ਵੱਖ ਸਮੇਂ ਤੇ ਫੋਟੋ ਅਤੇ ਵੀਡੀਓ ਰਾਹੀਂ ਅਤੇ ਤਹਿਸੀਲਦਾਰ ਅਤੇ ਪੁਲਿਸ ਅਫਸਰਾਂ ਨੂੰ ਇਲਾਕੇ ਦੇ ਕਿਸਾਨਾਂ ਵੱਲੋਂ ਮੌਕੇ ਤੇ ਲਿਜਾ ਕੇ ਮੌਕਾ ਵੀ ਦਿਖਾਇਆ ਜਾ ਚੁੱਕਾ ਹੈ ਅਤੇ ਐਮਪੀ/ ਐਮਐਲਏ ਇਥੋਂ ਤੱਕ ਕਿ ਹੜਾਂ ਦਾ ਜਾਇਜਾ ਲੈਣ ਆਏ ਮੰਤਰੀਆਂ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਕਿਸਾਨਾਂ ਨੇ ਆਪਣੇ ਦੁੱਖ ਦੱਸੇ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਅਫਸਰਾਂ ਵੱਲੋਂ ਡੇਰੇ ਦੇ ਖਿਲਾਫ ਤਾਂ ਕਾਰਵਾਈ ਤਾਂ ਕੀ ਕਰਨੀ ਸੀ, ਉਲਟਾ ਡੇਰੇ ਦੇ ਹੱਕ ਵਿੱਚ ਰਿਪੋਰਟਾਂ ਕਰ ਰਹੇ ਹਨ।
ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਪਿਛਲੇ 16 ,17 ਸਾਲਾਂ ਤੋਂ ਡੇਰੇ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ, ਹੁਣ ਤੱਕ ਡੇਰੇ ਦੇ ਖਿਲਾਫ ਕੋਈ ਵੀ ਸਿਆਸੀ ਲੀਡਰ ਬੋਲਣ ਨੂੰ ਤਿਆਰ ਨਹੀਂ, ਸਗੋਂ ਵੱਖ-ਵੱਖ ਸਮੇਂ ਡੇਰੇ ਵਿੱਚ ਪਹੁੰਚਣ ਕਰਕੇ ਆਮ ਲੋਕਾਂ ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ।
ਕਿਸਾਨਾਂ ਵੱਲੋਂ ਲਾਏ ਗਏ ਧਰਨੇ ਨੂੰ ਹਿਮਾਇਤ ਦੇਣ ਲਈ ਵਿਸ਼ੇਸ਼ ਤੌਰ ਤੇ ਡਾਕਟਰ ਪਿਆਰੇ ਲਾਲ ਗਰਗ, ਐਡਵੋਕੇਟ ਕਪਿਲ ਮੱਤੇਵਾਲ ਜੰਗਲ ਬਚਾਓ ਕਮੇਟੀ, ਸਮੇਤ ਬਹੁਤ ਸੰਸਥਾਵਾਂ ਨੇ ਸਾਥ ਦਿੱਤਾ। ਇਸ ਸਮੇਂ ਨਸੀਬ ਸਿੰਘ ਸਾਂਘਣਾ, ਜਸਵੰਤ ਸਿੰਘ ਪਠਾਣਕੋਟ, ਹਰਦੇਵ ਸਿੰਘ ਚਿੱਟੀ , ਗੁਰਪ੍ਰੀਤ ਸਿੰਘ ਬਲ, ਅਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਮੰਡ ਬਤਾਲਾ, ਨਿਰਮਲ ਸਿੰਘ ਮੰਡ, ਸਰਬਜੀਤ ਸਿੰਘ ਮਾਸੀਕੇ, ਮਲਕੀਤ ਸਿੰਘ ਮਾਂਗਆਣਾ ਆਦਿ ਨੇ ਸੰਬੋਧਨ ਕੀਤਾ।

