ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ DTF ਵੱਲੋਂ ਡੀ.ਐੱਸ.ਈ (ਐ) ਨਾਲ ਅਹਿਮ ਮੀਟਿੰਗ, ਪੜ੍ਹੋ ਕੀ ਮਿਲਿਆ ਭਰੋਸਾ

All Latest NewsNews FlashPunjab NewsTOP STORIES

 

ਮੋਹਾਲੀ

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਜਥੇਬੰਦੀ ਦਾ ਇੱਕ ਵਫਦ ਡੀ. ਐੱਸ. ਈ. (ਐਲੀਮੈਂਟਰੀ ) ਨੂੰ ਮਿਲਿਆ|

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਭਖਵੀਆਂ ਮੰਗਾਂ ਜਿਵੇਂ ਕਿ ਪ੍ਰਾਇਮਰੀ ਤੋ ਮਾਸਟਰ ਕਾਡਰ ਵਿੱਚ ਤਰੱਕੀਆਂ, ਐਚ. ਟੀ. ਸੀ. ਐਚ .ਟੀ. ਅਤੇ ਬੀ .ਪੀ. ਈ. ਓ. ਦੀਆਂ ਤਰੱਕੀਆਂ ਕਰਨ, ਸਿਵਲ ਵਰਕਸ ਦੇ ਚੱਲ ਰਹੇ ਕੰਮਾਂ ਦੀਆਂ ਗ੍ਰਾਂਟਾ ਜਾਰੀ ਕਰਨ,ਬੰਦ ਕਿਤੇ 800 ਸਕੂਲ ਅਤੇ ਖ਼ਤਮ ਕੀਤੀਆਂ 2000 ਐਚ ਟੀ ਦੀਆਂ ਪੋਸਟਾਂ ਮੁੜ ਸੁਰਜੀਤ ਕਰਨ, ਸੈਂਟਰ ਸਕੂਲਾਂ ਵਿੱਚ ਪੀ ਟੀ ਆਈ ਅਤੇ ਕੰਪਿਊਟਰ ਅਪ੍ਰੇਟਰ ਦੀ ਅਸਾਮੀ ਦੇਣ।

ਕੱਚੇ ਅਧਿਆਪਕਾਂ ਸਮੇਤ ਬਦਲੀਆਂ ਦਾ ਇੱਕ ਹੋਰ ਰਾਉਂਡ ਚਲਾਉਣ,ਕੱਚੇ ਅਧਿਆਪਕਾ ਤੋ 2364 ਭਰਤੀ ਵਿੱਚ ਗਏ ਅਧਿਆਪਕਾਂ ਨੂੰ ਇੱਕ ਮਹੀਨੇ ਦੀ ਤਨਖਾਹ ਜਮਾਂ ਕਰਵਾਉਣ ਤੋ ਛੋਟ ਦੇਣ,160 ਕੱਚੇ ਅਧਿਆਪਕਾਂ ਦਾ ਤਨਖਾਹ ਵਾਧਾ ਕਰਨ,ਮਿਡ ਡੇ ਮੀਲ ਵਰਕਰਾਂ ਦਾ ਤਨਖਾਹ ਵਾਧਾ,ਪ੍ਰਾਇਮਰੀ ਡੇ ਹਰ ਪੱਧਰ ਤੇ ਖੇਡ ਫੰਡ ਜਾਰੀ ਕਰਨ।

ਸਾਰੇ ਸਕੂਲਾਂ ਵਿੱਚ ਸਫਾਈ ਕਰਮਚਾਰੀ ਅਤੇ ਪ੍ਰੀ ਪ੍ਰਾਇਮਰੀ ਕਲਾਸਾਂ ਲਈ ਹੈਲਪਰ ਦੇਣ,ਸਮਰਥ ਵਰਗੇ ਬੇਲੋੜੇ ਪ੍ਰੋਜੈਕਟ ਬੰਦ ਕਰਨ, ਅਧਿਆਪਕਾਂ ਤੋ ਗ਼ੈਰ ਵਿਦਿਅਕ ਕੰਮ ਲੈਣੇ ਬੰਦ ਕਰਨ,ਮਿਡ ਡੇ ਮੀਲ ਰਾਸ਼ੀ ਸਮੇਂ ਸਿਰ ਦੇਣ, ਵਰਦੀਆਂ ਦੀ ਗਰਾਂਟ ਸੈਸ਼ਨ ਡੇ ਸ਼ੁਰੂ ਵਿੱਚ ਦੇਣ,ਸਾਲ ਵਿੱਚ ਦੋ ਵਾਰ ਵਰਦੀਆਂ ਦੇਣ, ਕਈ ਜਿਲਿਆ ਵਿੱਚ ਨਰਸਰੀ ਕਲਾਸ ਨੂੰ ਵਰਦੀ ਨਾ ਮਿਲਣ ਦਾ ਮਸਲਾ,6635,2364 ਅਤੇ 5994 ਭਰਤੀਆਂ ਦੀ ਵੇਟਿੰਗ ਲਿਸਟ ਜਾਰੀ ਕਰਨ ਬਾਰੇ ਡੀ ਐੱਸ ਈ (ਐਲੀਮੈਂਟਰੀ ) ਨਾਲ ਵਿਚਾਰ ਵਟਾਂਦਰਾ ਕੀਤਾ ਕੀਤਾ ਗਿਆ|

ਡੀ ਐੱਸ ਈ (ਐਲੀਮੈਂਟਰੀ ) ਨੇ ਜਥੇਬੰਦੀ ਨੂੰ ਭਰੋਸਾ ਦਵਾਇਆ ਕਿ ਇਹਨਾਂ ਮੰਗਾਂ ਦਾ ਛੇਤੀ ਨਿਪਟਾਰਾ ਕਰ ਦਿੱਤਾ ਜਾਵੇਗਾ|ਇਸ ਮੌਕੇ ਸੁੱਖਵਿੰਦਰ ਸੁੱਖੀ, ਲਖਵੀਰ ਹਰੀਕੇ, ਬਲਜਿੰਦਰ ਬਠਿੰਡਾ, ਜਗਵੀਰਨ ਕੌਰ ਮੋਗਾ,ਮਧੂ ਬਾਲਾ ਮੋਗਾ,ਦਾਤਾ ਸਿੰਘ ਨਮੋਲ,ਰਾਜਵਿੰਦਰ ਸਿੰਘ ਬੈਹਣੀਵਾਲ,ਵਿਕਾਸ ਰਾਮਪੁਰਾ, ਗੁਰਮੀਤ ਝੋਰੜਾ, ਜਸਵਿੰਦਰ ਸਿੰਘ ਮਾਨਸਾ, ਗੁਰਜੀਤ ਸਿੰਘ ਮਾਨਸਾ,ਅਮਰਦੀਪ ਮੋਗਾ, ਜਗਜੀਤ ਮੋਗਾ, ਹਰਬੰਸ ਸਿੰਘ ਪਟਿਆਲਾ, ਰਵਿੰਦਰ ਕੁਮਾਰ, ਰਵਿੰਦਰ ਸੰਗਰੂਰ, ਬਲਕਰਨ ਸਿੰਘ ਬਠਿੰਡਾ,ਨਵਜੋਤ ਕੌਰ ਨਾਭਾ, ਕੁਲਦੀਪ ਸਿੰਘ ਫਰੀਦਕੋਟ,ਹਰਜਸਦੀਪ ਫਰੀਦਕੋਟ, ਸਮਰਜੀਤ ਮਾਨਸਾ ਹਾਜਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *