Punjab News- ਪੰਜਾਬ ਦੇ ਸਰਕਾਰੀ ਅਧਿਆਪਕਾਂ ਨੇ PM ਮੋਦੀ ਵੱਲ ਭੇਜੇ ਮੰਗ ਪੱਤਰ, ਪੜ੍ਹੋ ਕੀ ਹੈ ਪੂਰਾ ਮਾਮਲਾ
Punjab News- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਕ ਅਤੇ ਫੈਡਰੇਸ਼ਨ ਵਿਗਿਆਨਕ ਵੱਲੋਂ ਡੀਸੀ ਦਫਤਰ ਮੂਹਰੇ ਨਾਅਰੇਬਾਜ਼ੀ- ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ
ਫਾਜ਼ਿਲਕਾ
Punjab News- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਿਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਰਾਹੀਂ ਪ੍ਰਧਾਨ ਮੰਤਰੀ ਨੂੰ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਅਤੇ ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ ਦਿੱਤੇ ਪ੍ਰੋਗਰਾਮ ਮੁਤਾਬਿਕ ਮੰਗ ਪੱਤਰ ਭੇਜੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਗੇਟ ਰੈਲੀ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸਮੂਹ ਆਗੂਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਦੋਹਾਂ ਸਰਕਾਰਾਂ ਨੂੰ ਕੋਸਦੇ ਹੋਏ ਮੰਗਾਂ ਦੀ ਪੂਰਤੀ ਦੀ ਗੱਲ ਆਖੀ।
ਜੀਟੀਯੂ ਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਅਤੇ ਫੈਡਰੇਸ਼ਨ ਦੇ ਜਿਲਾ ਪ੍ਰਧਾਨ ਹਰੀਸ਼ ਚੰਦਰ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਸੁਖਦੇਵ ਕੰਬੋਜ ਆਗੂਆਂ ਨੇ ਮੰਗ ਕੀਤੀ ਕਿ ਮੰਗ ਪੱਤਰ ਵਿੱਚ ਦਰਜ ਮੰਗਾਂ ਜਿਵੇਂ ਕਿ ਪੀ ਐਫ ਆਰ ਡੀ ਏ ਐਕਟ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਚਾਰ ਲੇਬਰ ਕੋਡ ਵਾਪਸ ਲਏ ਜਾਣ, ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ ਰਾਜਾਂ ਦੁਆਰਾ ਆਪਣੀ ਸਿੱਖਿਆ ਨੀਤੀ ਬਣਾਈ ਜਾਵੇ,ਕੱਚੇ ਮੁਲਾਜ਼ਮਾਂ ਨੂੰ ਪੂਰੇ ਗਰੇਡਾਂ ਤੇ ਪੱਕਾ ਕੀਤਾ ਜਾਵੇ।
ਆਊਟਸੋਰਸ, ਠੇਕਾ ਭਰਤੀ ਪ੍ਰਣਾਲੀ ਬੰਦ ਕਰਕੇ ਸਾਰੇ ਵਿਭਾਗਾਂ ਵਿੱਚ ਰੈਗੂਲਰ ਭਰਤੀ ਕੀਤੀ ਜਾਵੇ , ਟੈੱਟ ਮਾਮਲੇ ਵਿੱਚ ਕੇਂਦਰ ਸਰਕਾਰ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਇਰ ਕਰੇ, ਸਿੱਖਿਆ ਅਧਿਕਾਰ ਐਕਟ 2009 ਦੀ ਸੈਕਸ਼ਨ 23 ਵਿੱਚ ਸੋਧ ਕੀਤੀ ਜਾਵੇ, ਨਵੀਂ ਸਿੱਖਿਆ ਨੀਤੀ ਵਾਪਸ ਲਈ ਜਾਵੇ ਸਾਰੇ ਵਿਭਾਗਾਂ ਵਿੱਚ ਕਰਮਚਾਰੀਆਂ ਦਾ ਸਿਹਤ ਬੀਮਾ ਤਹਿਤ ਮੁਫਤ ਇਲਾਜ ਕੀਤਾ ਜਾਵੇ ਨਿਜੀਕਰਨ, ਉਦਾਰੀਕਰਨ , ਸਰਕਾਰੀ ਜਾਇਦਾਦਾਂ ਵੇਚਣ ਦੀਆਂ ਨੀਤੀਆਂ ਬੰਦ ਕੀਤੀਆਂ ਜਾਣ।
ਮਹਿੰਦਰ ਸਿੰਘ ਘੱਲੂ, ਜਸਵਿੰਦਰ ਸਿੰਘ, ਰੇਸ਼ਮ ਸਿੰਘ, ਰਾਧਾ ਕ੍ਰਿਸ਼ਨ,ਗੁਰਨਾਮ ਚੰਦ, ਗੁਰਜੰਟ ਸਿੰਘ ਮਿਲਖ ਰਾਜ, ਹੁਰਾਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਰੁਕੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਸਕੂਲ ਮਰਜ ਕਰਨ ਦੀ ਨੀਤੀ ਨੂੰ ਵਾਪਸ ਲਿਆ ਜਾਵੇ, ਗੈਰ ਵਿੱਦਿਅਕ ਕੰਮਾ ਤੋਂ ਅਧਿਆਪਕਾਂ ਨੂੰ ਬਖਸ਼ਿਆ ਜਾਵੇ, ਇਨਕਮ ਟੈਕਸ ਵਿੱਚ 1 ਲੱਖ ਰੁਪਏ ਦੀ ਸਟੈਂਡਰਡ ਡੀਡੱਕਸ਼ਨ ਅਤੇ 15 ਲੱਖ ਤੱਕ ਆਮਦਨ ਕਰ ਤੋਂ ਛੋਟ ਦਿੱਤੀ ਜਾਵੇ।
ਹੜ੍ਹਾਂ ਅਤੇ ਬਰਸਾਤਾਂ ਕਾਰਨ ਸਕੂਲਾਂ ਅਤੇ ਦਫਤਰੀ ਇਮਾਰਤਾਂ ਵਿੱਚ ਬਿਜਲੀ-ਪਾਣੀ ਆਦਿ ਸਾਧਨਾਂ ਨੂੰ ਨੁਕਸਾਨ ਪਹੁੰਚਣ ਕਾਰਨ ਵਿੱਤੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇ ਆਦਿ ਦੋਹਾਂ ਮੰਗ ਪੱਤਰਾਂ ਵਿੱਚ ਦਰਜ ਮੰਗਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਕੁਲਵੰਤ ਰਾਏ, ਸੁਰਿੰਦਰ ਕੁਮਾਰ,ਬਹਾਲ ਸਿੰਘ, ਰਾਜੇਸ਼ ਕੁਮਾਰ, ਬਲਵਿੰਦਰ ਗੋਰਾ, ਟਹਿਲ ਸਿੰਘ, ਪਰੇਮ ਪਰਦੇਸੀ, ਰਾਜੀਵ ਕੁਮਾਰ, ਸੁਭਾਸ਼ ਚੰਦਰ ਰੰਗੀਲਾ, ਸੁਖਮੰਦਰ ਸਿੰਘ, ਓਮ ਪ੍ਰਕਾਸ਼ ਅਬੋਹਰ, ਅਮਰ ਸਿੰਘ ਆਦਿ ਸਾਥੀ ਹਾਜ਼ਰ ਹੋਏ।

