Punjabi News: ਮੋਦੀ ਸਰਕਾਰ ਵੱਲੋਂ ਧਾਰੀ ਚੁੱਪ ਨੇ ਫਲਸਤੀਨ ‘ਤੇ ਹਮਲਾ ਜਾਇਜ਼ ਠਹਿਰਾਇਆ- ਕਾਮਰੇਡ ਸੇਖੋਂ

All Latest NewsNews FlashPunjab News

 

ਅਮਨ ਸਾਂਤੀ ਦਾ ਢੰਡੋਰਾ ਪਿੱਟਣ ਵਾਲੀ ਭਾਜਪਾ ਸਰਕਾਰ ਵੱਲੋਂ ਫਲਸਤੀਨ ‘ਤੇ ਕੀਤੇ ਹਮਲਿਆਂ ਬਾਰੇ ਧਾਰੀ ਚੁੱਪ ਵੀ ਇਜਰਾਇਲੀ ਹਮਲੇ ਨੂੰ ਜਾਇਜ਼ ਠਹਿਰਾਉਣ ਵਾਲੀ ਹੈ…

ਅਸ਼ੋਕ ਵਰਮਾ, ਬਠਿੰਡਾ

ਕੇਂਦਰ ਦੀ ਮੋਦੀ ਸਰਕਾਰ ਨੇ ਬੀਤੇ ਦਿਨੀਂ ਕੀਤੇ ਅਪਰੇਸ਼ਨ ਸੰਧੂਰ ਸਮੇਂ ਫੌਜ ਨੂੰ ਰਾਜਨੀਤਕ ਖੇਤਰ ’ਚ ਧਰੁਵੀਕਰਨ ਲਈ ਵਰਤਣ ਵਾਸਤੇ ਇੱਕ ਸਾਜ਼ਿਸੀ ਕੋਸ਼ਿਸ਼ ਕੀਤੀ, ਜਿਸ ਸਦਕਾ ਫੌਜ ਦਾ ਅਕਸ ਖ਼ਰਾਬ ਹੋਇਆ। ਇਹ ਵਿਚਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅਮਨ ਸਾਂਤੀ ਦਾ ਢੰਡੋਰਾ ਪਿੱਟਣ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਫਲਸਤੀਨ ਤੇ ਕੀਤੇ ਹਮਲਿਆਂ ਬਾਰੇ ਧਾਰੀ ਚੁੱਪ ਵੀ ਇਜਰਾਇਲੀ ਹਮਲੇ ਨੂੰ ਜਾਇਜ਼ ਠਹਿਰਾਉਣ ਵਾਲੀ ਹੈ।

ਕਾ: ਸੇਖੋਂ ਨੇ ਕਿਹਾ ਕਿ ਅਪਰੇਸ਼ਨ ਸੰਧੂਰ ਤੋਂ ਤੁਰੰਤ ਬਾਅਦ ਮੋਦੀ ਸਰਕਾਰ ਨੇ ਫੌਜ ਨੂੰ ਰਾਜਨੀਤਕ ਧਰੁਵੀਕਰਨ ਲਈ ਵਰਤਣ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਯਤਨ ਕਰਦਿਆਂ ਦੋਸ਼ ਲਾਇਆ ਕਿ ਪਾਕਿਸਤਾਨ ਨੇ ਸ੍ਰੀ ਦਰਬਾਰ ਸਹਿਬ ਸ੍ਰੀ ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾਇਆ ਸੀ। ਪਰ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਬਿਆਨ ਦਾ ਖੰਡਨ ਕੀਤਾ ਗਿਆ ਤਾਂ ਅਸਲੀਅਤ ਜੱਗ ਜਾਹਰ ਹੋਈ।

ਉਹਨਾਂ ਕਿਹਾ ਕਿ ਇਸ ਸਾਜਿਸ਼ ਤਹਿਤ ਭਾਰਤੀ ਫੌਜ ਦੇ ਅਕਸ ਖ਼ਰਾਬ ਹੋਇਆ। ਕਮਿਊਨਿਸਟ ਆਗੂ ਨੇ ਕਿਹਾ ਕਿ ਇਸ ਬੱਜਰ ਗਲਤੀ ਬਾਰੇ ਕੇਂਦਰ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

ਸੂਬਾ ਸਕੱਤਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਮੇਸ਼ਾਂ ਸੰਸਾਰ ਪੱਧਰ ਤੇ ਸਾਂਤੀ ਦਾ ਢੰਡੋਰਾ ਪਿੱਟਦੀ ਰਹਿੰਦੀ ਹੈ, ਪਰ ਫਲਸਤੀਨ ਤੇ ਕੀਤੇ ਹਮਲੇ ਬਾਰੇ ਸਰਕਾਰ ਦੀ ਧਾਰੀ ਚੁੱਪ ਇਜਰਾਇਲ ਵੱਲੋਂ ਕੀਤੇ ਹਮਲੇ ਨੂੰ ਜਾਇਜ਼ ਠਹਿਰਾਉਣ ਵਾਲੀ ਹੈ।

ਇਸ ਸਬੰਧੀ ਸੀ ਪੀ ਆਈ ਐੱਮ ਦੀ ਸਮਝ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਅਮਰੀਕਨ ਸਾਮਰਾਜ ਦੀ ਅਧੀਨਗੀ ਸਬੰਧੀ ਸਹਿਯੋਗੀ ਬਣ ਚੁੱਕੀ ਹੈ।

ਕਾ: ਸੇਖੋਂ ਨੇ ਕਿਹਾ ਕਿ ਇਹ ਅਮਰੀਕਾ ਦੀ ਅਧੀਨਗੀ ਹੀ ਹੈ ਕਿ ਉੱਥੋਂ ਦੀ ਟਰੰਪ ਸਰਕਾਰ ਨੇ ਭਾਰਤੀ ਬੱਚਿਆਂ ਨੂੰ ਦੇਸ਼ ਚੋਂ ਵਾਪਸ ਭੇਜਣ ਸਮੇਂ ਜਬਰਦਸਤੀ ਨੂੜ ਕੇ ਜਹਾਜ ਚੜ੍ਹਾਇਆ ਜਿਸ ਨਾਲ ਦੇਸ਼ ਦੇ ਮਾਣ ਸਨਮਾਨ ਨੂੰ ਸੱਟ ਵੱਜੀ।

ਪਰ ਮੋਦੀ ਸਰਕਾਰ ਨੇ ਨਾ ਟਰੰਪ ਸਰਕਾਰ ਕੋਲ ਇਤਰਾਜ ਕੀਤਾ ਅਤੇ ਨਾ ਹੀ ਬੱਚਿਆਂ ਲਈ ਹਾਅ ਦਾ ਨਾਅਰਾ ਮਾਰਿਆ। ਇਸ ਉਪਰੰਤ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਅੱਜ 17 ਜੂਨ ਦਾ ਦਿਨ ਫਲਸਤੀਨੀ ਲੋਕਾਂ ਨਾਲ ਇੱਕਮੁੱਠਤਾ ਦਿਵਸ ਵਜੋਂ ਮਨਾਇਆ ਜਾਵੇਗਾ।

 

Media PBN Staff

Media PBN Staff

Leave a Reply

Your email address will not be published. Required fields are marked *