ਵੱਡੀ ਖਬਰ: MP ਅੰਮ੍ਰਿਤਪਾਲ ਤੋਂ NSA ਹਟਾਉਣ ਦੀ ਤਿਆਰੀ?
ਏਜੰਸੀ ਮੀਡੀਆ ਰਿਪੋਰਟ, ਚੰਡੀਗੜ੍ਹ
ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਉੱਤੇ ਕਰੀਬ ਦੋ ਸਾਲ ਪਹਿਲਾਂ ਲਗਾਈ ਗਈ ਐਨਐਸਏ ਨੂੰ ਸਰਕਾਰ ਹਟਾਉਣ ਦੀ ਤਿਆਰੀ ਵਿੱਚ ਹੈ।
ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਕ, ਅੰਮ੍ਰਿਤਪਾਲ ਤੇ ਲਗਾਈ ਗਈ ਐਨਐਸਏ ਦੀ ਮਿਆਦ 22 ਮਾਰਚ ਨੂੰ ਪੁੱਗ ਗਈ ਹੈ, ਉਸ ਤੋਂ ਬਾਅਦ ਸਰਕਾਰ ਨੇ ਕੋਈ ਨਵੇਂ ਆਦੇਸ਼ ਜਾਰੀ ਨਹੀਂ ਕੀਤੇ, ਹਾਲਾਂਕਿ ਇਸ ਸਾਰੇ ਮਸਲੇ ‘ਤੇ 25 ਮਾਰਚ ਨੂੰ ਅਗਲੀ ਸੁਣਵਾਈ ਹੋਣੀ ਹੈ।
ਪਰ ਉਸ ਤੋਂ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਤੋਂ ਐਨਐਸਏ ਹਟਾਈ ਜਾ ਸਕਦੀ ਹੈ। ਮੀਡੀਆ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਅਸਾਮ ਦੀ ਜੇਲ ਦੇ ਵਿੱਚ ਬੰਦ ਅੰਮ੍ਰਿਤਪਾਲ ਦੇ 7 ਹੋਰਨਾਂ ਸਾਥੀਆਂ ਨੂੰ ਜਿੱਥੇ ਸਰਕਾਰ ਹੌਲੀ ਹੌਲੀ ਪੰਜਾਬ ਲਿਆ ਰਹੀ ਹੈ, ਉੱਥੇ ਹੀ ਸਰਕਾਰ ਨੇ ਅੰਮ੍ਰਿਤਪਾਲ ਅਤੇ ਉਸਦੇ ਦੋ ਹੋਰ ਸਾਥੀ ਪੱਪਲਪ੍ਰੀਤ ਅਤੇ ਵਰਿੰਦਰ ਵਿੱਕੀ ਤੋਂ ਐਨਐਸਏ ਨਹੀਂ ਸੀ ਹਟਾਈ, ਪਰ ਹੁਣ ਸੂਚਨਾ ਇਹ ਹੈ ਕਿ ਸਰਕਾਰ ਇਸ ‘ਤੇ ਜਲਦ ਆਪਣਾ ਫੈਸਲਾ ਲੈ ਸਕਦੀ ਹੈ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ 22 ਮਾਰਚ ਨੂੰ ਜਿਹੜੀ ਐਨ ਐਸ ਏ ਅੰਮ੍ਰਿਤਪਾਲ ਤੇ ਉਸਦੇ ਹੋਰਨਾਂ ਸਾਥੀਆਂ ਤੇ ਲਗਾਈ ਸੀ, ਉਸ ਦੀ ਮਿਆਦ ਪੁੱਗ ਗਈ ਹੈ। ਸਰਕਾਰ ਨੇ ਇਸ ਤੋਂ ਅੱਗੇ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ, ਜਿਸ ਦੇ ਕਾਰਨ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਅੰਮ੍ਰਿਤਪਾਲ ਅਤੇ ਉਸ ਦੇ ਹੋਰਨਾ ਸਾਥੀਆਂ ਤੋਂ ਐਨਐਸਏ ਹਟਾ ਸਕਦੀ ਹੈ। ਹਾਲਾਂਕਿ ਇਹ ਵੀ ਇਥੇ ਦੱਸਣਾ ਬਣਦਾ ਹੈ ਕਿ 25 ਮਾਰਚ ਦੀ ਸੁਣਵਾਈ ਤੋਂ ਬਾਅਦ ਹੀ ਸਰਕਾਰ ਆਪਣਾ ਫੈਸਲਾ ਅਗਲਾ ਲੈ ਸਕਦੀ।