Punjab Breaking: ਡਰਾਈਵਿੰਗ ਲਾਈਸੈਂਸ ਅਤੇ ਆਰਸੀ ਬਾਰੇ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਡਰਾਈਵਿੰਗ ਲਾਈਸੰਸ ਅਤੇ ਗੱਡੀਆਂ, ਮੋਟਰਸਾਈਕਲਾਂ ਅਤੇ ਹੋਰਨਾਂ ਵਾਹਨਾਂ ਦੀਆਂ ਆਰਸੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਆਪਣੇ ਫੈਸਲਾ ਵਿੱਚ ਸਾਫ ਕੀਤਾ ਹੈ ਕਿ ਹੁਣ ਇਕ ਮਹੀਨੇ ਵਿਚ ਆਰਸੀ ਤੇ ਡਰਾਈਵਿੰਗ ਲਾਇਸੈਂਸ ਜਾਰੀ ਹੋਣਗੇ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿਚ ਆਰਸੀ ਤੇ ਡਰਾਈਵਿੰਗ ਲਾਇਸੈਂਸ ਇਕ ਮਹੀਨੇ ਵਿਚ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਛਪਾਈ ਕਰਨ ਵਾਲੀ ਕੰਪਨੀ ਵੱਲੋਂ ਛੱਡ ਕੇ ਜਾਣ ਕਾਰਨ ਸਾਰਾ ਕੰਮ ਅੱਧ-ਵਿਚਾਲੇ ਲਟਕ ਗਿਆ ਸੀ ਪਰ ਹੁਣ ਨਵੀਂ ਕੰਪਨੀ ਨਾਲ ਠੇਕਾ ਹੋਣ ਕਰਕੇ ਕੰਮ ਸ਼ੁਰੂ ਹੋ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਇਹ ਗੱਲ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਪਹਿਲੇ ਦਿਨ ਵਿਧਾਇਕ ਗੁਰਦਿੱਤ ਸਿੰਘ ਵੱਲੋਂ ਫਰੀਦਕੋਟ ’ਚ ਡਰਾਈਵਿੰਗ ਲਾਇਸੈਂਸਾਂ ਤੇ ਆਰਸੀ ਦੀ ਛਪਾਈ ਨਾ ਹੋਣ ਦਾ ਮੁੱਦਾ ਚੁੱਕਣ ਦੇ ਜਵਾਬ ’ਚ ਆਖੀ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ’ਚ ਡਰਾਈਵਿੰਗ ਲਾਇਸੈਂਸ ਤੇ ਆਰਸੀ ਦੀ ਛਪਾਈ ਦਾ ਕੰਮ ਅਕਤੂਬਰ ਮਹੀਨੇ ਤੋਂ ਬੰਦ ਹੋਣ ਕਾਰਨ ਲਗਭਗ 10 ਲੱਖ ਲੋਕ ਖੱਜਲ-ਖੁਆਰ ਹੋ ਰਹੇ ਹਨ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿੱਚ ਇਕ ਮਹੀਨੇ ’ਚ ਸਾਰੇ ਬਕਾਇਆ ਮਾਮਲਿਆਂ ਨੂੰ ਪੂਰਾ ਕਰ ਦਿੱਤਾ ਜਾਵੇਗਾ।