ਪੰਜਾਬ ‘ਚ ਬਦਲਿਆ ਮੌਸਮ, IMD ਨੇ ਦਿੱਤੀ ਚੇਤਾਵਨੀ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਅੰਦਰ ਲਗਭਗ ਮੌਸਮ ਬਦਲ ਗਿਆ ਹੈ। ਦੁਪਹਿਰ ਸਮੇਂ ਪਾਰਾ ਲਗਭਗ 35 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ। ਜਿਸ ਦੇ ਕਾਰਨ ਲੋਕਾਂ ਨੂੰ ਪੱਖੇ ਚਲਾਉਣ ਦੀ ਨੌਬਤ ਤੱਕ ਆ ਗਈ ਹੈ।
ਭਾਵੇਂ ਕਿ ਮਾਰਚ ਮਹੀਨਾ ਖਤਮ ਨਹੀਂ ਹੋਇਆ ਪਰ ਕੁਝ ਥਾਵਾਂ ਤੇ ਤਾਂ ਏ.ਸੀ ਵੀ ਚੱਲਣੇ ਸ਼ੁਰੂ ਹੋ ਗਏ ਹਨ, ਹਾਲਾਂਕਿ ਸਵੇਰ ਸਮੇਂ ਹਲਕੀ ਠੰਡ ਲੱਗਦੀ ਹੈ, ਜਦੋਂ ਕਿ ਸ਼ਾਮ ਨੂੰ ਠੰਡੀਆਂ ਹਵਾਵਾਂ ਵੀ ਚੱਲਦੀਆਂ ਹਨ।
ਮੌਸਮ ਵਿਭਾਗ ਨੇ ਇਸੇ ਵਿਚਾਲੇ ਇਕ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਹਫਤੇ ਤੋਂ ਮੌਸਮ ਵਿੱਚ ਕਾਫੀ ਬਦਲਾਅ ਹੋ ਸਕਦਾ ਹੈ।
ਹਾਲਾਂਕਿ ਅਗਲੇ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀਆਂ ਵੀ ਸੰਭਾਵਨਾਵਾਂ ਹਨ ਪਰ ਇਸ ਦੇ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧਣਗੀਆਂ।
ਕਿਉਂਕਿ ਉਹਨਾਂ ਦੀਆਂ ਫਸਲਾਂ ਖੇਤਾਂ ਦੇ ਵਿੱਚ ਪੂਰੀ ਤਰ੍ਹਾਂ ਪੱਕ ਚੁੱਕੀਆਂ ਹਨ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਸਲਾਂ ਨੂੰ ਪਾਣੀ ਮੌਸਮ ਦੇਖ ਕੇ ਲਾਉਣ।
ਦੂਜੇ ਪਾਸੇ ਮੌਸਮ ਵਿਭਾਗ ਨੇ ਘਰਾਂ ਤੋਂ ਬਾਹਰ ਨਿਕਲਣ ਅਤੇ ਧੁੱਪ ਵਿੱਚ ਕੰਮ ਕਰਨ ਵਾਲਿਆਂ ਲਈ ਵੀ ਐਡਵਾਈਜਰੀ ਜਾਰੀ ਕੀਤੀ ਹੈ।
ਵਿਭਾਗ ਨੇ ਕਿਹਾ ਹੈ ਕਿ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਦਾ ਖਾਸ ਧਿਆਨ ਰੱਖ ਲੈਣਾ ਚਾਹੀਦਾ ਹੈ, ਕਿਉਂਕਿ ਇੱਕੋ ਦਮ ਗਰਮੀ ਵਧ ਰਹੀ ਹੈ ਅਤੇ ਇੱਕੋ ਦਮ ਹੀ ਠੰਡ ਲੱਗ ਰਹੀ ਹੈ, ਜਿਸ ਦੇ ਕਾਰਨ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਇਸ ਲਈ ਜਦੋਂ ਵੀ ਘਰ ਤੋਂ ਨਿਕਲੋ ਆਪਣੇ ਨਾਲ ਇੱਕ ਛਤਰੀ ਜਰੂਰ ਰੱਖੋ ਅਤੇ ਗਰਮੀ ਲੱਗਣ ਤੇ ਵੀ ਜ਼ਿਆਦਾ ਠੰਡਾ ਪਾਣੀ ਨਾ ਪੀਓ, ਇਸ ਨਾਲ ਤੁਸੀਂ ਬਿਮਾਰ ਪੈ ਸਕਦੇ ਹੋ।
ਇਸ ਲਈ ਅਜਿਹੇ ਮੌਸਮ ਵਿੱਚ ਤੁਸੀਂ ਫਰਿੱਜ ਵਾਲਾ ਠੰਡਾ ਪਾਣੀ ਪੀਣ ਦੀ ਬਜਾਏ, ਨੌਰਮਲ ਪਾਣੀ ਪੀਓ ਅਤੇ ਹੋ ਸਕਦੇ ਤਾਂ ਹਲਕਾ ਕੋਸਾ ਪਾਣੀ ਪੀਓ।