ਭਾਰੀ ਮੀਂਹ ਕਾਰਨ ਪਾਲਘਰ ‘ਚ ਆਇਆ ਹੜ੍ਹ
ਮਹਾਰਾਸ਼ਟਰ
ਮਹਾਰਾਸ਼ਟਰ ਦੇ ਪਾਲਘਰ ‘ਚ ਭਾਰੀ ਮੀਂਹ ਕਾਰਨ ਦੇਹਰਜੇ ਨਦੀ ‘ਤੇ ਬਣੇ ਮੁੰਬਈ ਬੜੌਦਾ ਪੁਲ ‘ਚ ਹੜ੍ਹ ਆ ਗਿਆ ਹੈ। ਇਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਪਾਲਘਰ-ਮਨੋਰ ਅਤੇ ਵਾੜਾ ਵਿਚਕਾਰ ਸੰਪਰਕ ਟੁੱਟ ਗਿਆ ਹੈ।
ਅਗਲੇ 24 ਘੰਟਿਆਂ ਵਿੱਚ ਮੁੰਬਈ ਸ਼ਹਿਰ ਅਤੇ ਉਪਨਗਰਾਂ ਵਿੱਚ ਮੱਧਮ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ। ਮੁੰਬਈ ‘ਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ, ਕੁਝ ਥਾਵਾਂ ‘ਤੇ ਬੱਦਲ ਛਾਏ ਹੋਏ ਹਨ।
ਮੁੰਬਈ, ਪਾਲਘਰ, ਠਾਣੇ, ਰਤਨਾਗਿਰੀ, ਰਾਏਗੜ੍ਹ, ਸਿੰਧੂਦੁਰਗ ਮੌਸਮ ਵਿਭਾਗ ਦੇ ਯੈਲੋ ਅਲਰਟ ਦੇ ਨਾਲ ਹੀ ਵਿਦਰਭ ‘ਚ ਵੀ ਯੈਲੋ ਅਲਰਟ ਹੈ।