Education News: ਨੰਨੇ ਮੁੰਨੇ ਵਿਦਿਆਰਥੀ ਟਰਾਫੀਆਂ ਪ੍ਰਾਪਤ ਕਰਕੇ ਹੋਏ ਬਾਗੋ-ਬਾਗ
ਪੰਜਾਬ ਨੈੱਟਵਰਕ, ਲਹਿਰਾਗਾਗਾ
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਚੋਟੀਆਂ (ਬਲਾਕ ਲਹਿਰਾਗਾਗਾ) ਵਿਖੇ ਸੈਸ਼ਨ 2024-25 ਦੇ ਸਲਾਨਾ ਇਨਾਮ ਵੰਡ ਸਮਾਰੋਹ-ਕਮ-ਗਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਮਨਪ੍ਰੀਤ ਸਿੰਘ ਸਰਪੰਚ, ਗ੍ਰਾਮ ਪੰਚਾਇਤ ਚੋਟੀਆਂ, ਸਮੁੱਚੀ ਪੰਚਾਇਤ, ਐਸ ਐਮਸੀ ਕਮੇਟੀ ਹੋਰ ਦਾਨੀ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਤੇ ਹਾਜ਼ਰ ਸਾਰਿਆਂ ਨੇ ਨੰਨੇ-ਮੁੰਨੇ ਬੱਚਿਆਂ ਦੀਆਂ ਪਿਆਰੀਆਂ ਪਿਆਰੀਆਂ ਪੇਸ਼ਕਾਰੀਆਂ ਦਾ ਖੂਬ ਆਨੰਦ ਮਾਣਿਆ। ਇਸ ਉਪਰੰਤ ਪ੍ਰੀ-ਪ੍ਰਾਈਮਰੀ ਤੋਂ ਪੰਜਵੀਂ ਤੱਕ ਜਮਾਤ ਤੱਕ ਪਹਿਲੀਆਂ ਪੁਜ਼ੀਸ਼ਨਾਂ ਵਾਲੇ ਬੱਚਿਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਰੀਆਂ ਜਮਾਤਾਂ ਵਿੱਚੋਂ ਸਭ ਤੋਂ ਵੱਧ ਹਾਜ਼ਰੀਆਂ, ਸਾਫ-ਸਫਾਈ, ਵਰਦੀ, ਚੰਗੀ ਸਿਹਤ, ਲੀਡਰਸ਼ਿਪ, ਸਕੂਲ ਦੀ ਸਫਾਈ, ਅਨੁਸ਼ਾਸਨ ਅਤੇ ਸੱਭਿਆਚਾਰ ਗਤੀਵਿਧੀਆਂ ਵਿੱਚ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਦਾਨੀ ਸੱਜਣਾਂ ਨੂੰ ਵੀ ਸਨਮਾਨ ਚਿੰਨ ਭੇਂਟ ਕੀਤੇ ਗਏ। ਜਿਨਾਂ ਵਿੱਚ ਮਾਸਟਰ ਜੀਵਨ ਰਾਮ, ਡਾ: ਜੋਗਿੰਦਰ ਸਿੰਘ, ਰਾਜ ਕੁਮਾਰ ਸ਼ਰਮਾ ਜੀ, ਅਮਨਦੀਪ ਸਿੰਘ, ਖਜਾਨ ਸਿੰਘ ਅਤੇ ਹੋਰ ਸਮਾਜ ਸੇਵੀ ਤੇ ਦਾਨੀ ਸੱਜਣ ਸ਼ਾਮਿਲ ਸਨ। ਮਨਪ੍ਰੀਤ ਸਿੰਘ ਸਰਪੰਚ ਤੇ ਸਮੁੱਚੀ ਗ੍ਰਾਮ ਪੰਚਾਇਤ ਚੋਟੀਆਂ ਵੱਲੋਂ ਸਕੂਲ ਅਤੇ ਬੱਚਿਆਂ ਨਾਲ ਸਕੂਲ ਵਿੱਚ ਬੱਚਿਆਂ ਦੀ ਸਹੂਲਤ ਲਈ ਹਰ ਤਰਾਂ ਦੇ ਸਹਿਯੋਗ ਦਾ ਵਾਅਦਾ ਕੀਤਾ ਗਿਆ।
ਦਾਨੀ ਸੱਜਣ ਮਾਸਟਰ ਜੀਵਨ ਰਾਮ ਨੇ ਇਸ ਪ੍ਰੋਗਰਾਮ ਨੂੰ ਕਰਵਾਉਣ ਅਤੇ ਸਕੂਲ ਨੂੰ ਬਹੁਤ ਜਿਆਦਾ ਵਧੀਆ ਬਣਾਉਣ ਲਈ ਸਮੁੱਚੇ ਸਟਾਫ ਦੁਬਾਰਾ ਕੀਤੀ ਗਈ ਨਾ ਤਾਂ ਮਿਹਨਤ ਦੀ ਸ਼ਲਾਘਾ ਕਰਦਿਆਂ ਮਾਪਿਆਂ ਨੂੰ ਅਤੇ ਪਿੰਡ ਦੇ ਲੋਕਾਂ ਨੂੰ ਆਪਣੇ ਬੱਚੇ ਇਸ ਸਕੂਲ ਵਿੱਚ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਦਵਿੰਦਰ ਕੌਰ ਈਟੀਟੀ ਅਧਿਆਪਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਕੇਸ਼ ਕੁਮਾਰ ਈਟੀਟੀ ਅਧਿਆਪਕ ਚੋਟੀਆਂ ਦੇ ਯਤਨਾਂ ਸਦਕਾ ਗੁਪਤ ਦਾਨੀ ਵੱਲੋਂ ਸਕੂਲ ਨੂੰ 11000 ਰੁਪਏ ਦੀ ਰਾਸ਼ੀ ਪ੍ਰਾਪਤ ਹੋਈ। ਇਸ ਮੌਕੇ ਸਕੂਲ ਮੁਖੀ ਸ਼੍ਰੀ ਰਾਕੇਸ਼ ਕੁਮਾਰ ਸੈਂਟਰ ਹੈਡ ਟੀਚਰ ਨੇ ਪ੍ਰੋਗਰਾਮ ਵਿੱਚ ਹਾਜ਼ਰ ਸਮੁੱਚੀ ਪੰਚਾਇਤ ਐਸ ਐਮ ਸੀ ਕਮੇਟੀ, ਹਾਜ਼ਰ ਪਤਵੰਤੇ ਸੱਜਣਾਂ ਨੂੰ ਅਤੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਇਸ ਸਕੂਲ ਵਿੱਚ ਦਾਖਲ ਕਰਾਉਣ ਦੀ ਪੁਰਜੋਰ ਅਪੀਲ ਕੀਤੀ।
ਸਕੂਲ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਸਕੂਲ ਵੱਲੋਂ ਅਕਾਦਮਿਕ ਤੇ ਖੇਡਾਂ ਵਿੱਚ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਸਕੂਲ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਦਾਨੀ ਪੁਰਸ਼ਾਂ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਵਾਲੇ ਪਤਵੰਤੇ ਸੱਜਣਾਂ ਦਾ ਵੀ ਧੰਨਵਾਦ ਕੀਤਾ।
ਉਹਨਾਂ ਵੱਲੋਂ ਆਪਣਾ ਨਾਂ ਗੁਪਤ ਰੱਖਣ ਵਾਲੇ ਮਹਾਨ ਦਾਨੀ ਸੱਜਣ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਸਮੂਹ ਸਟਾਫ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਧੰਨਵਾਦ ਕੀਤਾ। ਇਹਨਾਂ ਵੱਲੋਂ ਪਹਿਲਾਂ ਵੀ ਸਕੂਲ ਨੂੰ ਸਮੇਂ-ਸਮੇਂ ਤੇ ਵਿਕਾਸ ਕਾਰਜਾਂ ਲਈ ਗੁਪਤ ਰੂਪ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ। ਜਿਸ ਦੇ ਲਈ ਸਮੂਹ ਸਟਾਫ, ਐਸ ਐਮ ਸੀ ਕਮੇਟੀ ਅਤੇ ਬੱਚਿਆਂ ਦੇ ਮਾਪੇ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਬੱਚਿਆਂ ਨੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।
ਇਸ ਮੌਕੇ ਸਕੂਲ ਦਾ ਸਮੂਹ ਸਟਾਫ ਵਿੱਚ ਸਕੂਲ ਮੁਖੀ ਰਾਕੇਸ਼ ਕੁਮਾਰ, ਦਵਿੰਦਰ ਕੌਰ ਈਟੀਟੀ ਅਧਿਆਪਕਾ, ਪ੍ਰਗਟ ਸਿੰਘ ਈਟੀਟੀ ਵਰਿੰਦਰ ਕੁਮਾਰ ਈਟੀਟੀ, ਰਾਕੇਸ਼ ਕੁਮਾਰ ਈਟੀਟੀ, ਸੁਖਦੀਪ ਸਿੰਘ ਈਟੀਟੀ, ਪਰਮਜੀਤ ਕੌਰ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਰਾਜ ਕੌਰ, ਕਿਰਨਾ ਰਾਣੀ, ਵੀਰਪਾਲ ਕੌਰ (ਮਿਡ ਡੇ ਮੀਲ ਕੁਕ-ਕਮ-ਹੈਲਪਰਜ਼) ਅਤੇ ਸਫਾਈ ਸੇਵਿਕਾ ਨਿਸ਼ਾ ਰਾਣੀ ਆਦਿ ਹਾਜ਼ਰ ਸਨ।