ਵੱਡੀ ਖ਼ਬਰ: ਪੰਜਾਬ ‘ਚ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਪੁਲਿਸ ਦਾ ਦਾਅਵਾ – ਪਿਸਟਲ ਦੇਖਦੇ ਸਮੇਂ ਚੱਲੀ ਗੋਲੀ
ਤਰਨਤਾਰਨ-
ਤਰਨਤਾਰਨ ਨੇੜੇ ਪਿੰਡ ਰਸੂਲਪੁਰ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਘਰ ‘ਚ ਵੜ ਇਕ ਨੌਜਵਾਨ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ।
ਮੌਕੇ ‘ਤੇ ਥਾਣਾ ਸਦਰ ਤਰਨਤਾਰਨ ਦੀ ਪੁਲਸ ਵਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਪੋਸਟਮਾਰਟ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਕਤਲ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਵੱਲੋਂ ਪਰਿਵਾਰ ਦੇ ਬਿਆਨਾਂ ਨੂੰ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਦਾ ਨਾਮ ਅਜੇ ਦੱਸਿਆ ਜਾ ਰਿਹਾ ਹੈ। ਜੋ ਪਰਿਵਾਰ ਸਮੇਤ ਪਿੰਡ ‘ਚ ਕਿਰਾਏ ਦੇ ਮਕਾਨ ‘ਤੇ ਰਹਿ ਰਿਹਾ ਸੀ ਅਤੇ ਇਸ ਦਾ ਕਰੀਬ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਜੋ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ।
ਪੁਲਿਸ ਦਾ ਦਾਅਵਾ – ਪਿਸਟਲ ਦੇਖਦੇ ਸਮੇਂ ਚੱਲੀ ਗੋਲੀ
ਡੀ ਐਸ ਪੀ ਅਤੁਲ ਸੋਨੀ ਦਾ ਕਹਿਣਾ ਹੈ ਕਿ ਇਹ ਤਿੰਨ ਨੌਜ਼ਵਾਨ ਆਪਸ ਵਿੱਚ ਮਿੱਤਰ ਸਨ, ਇਨ੍ਹਾਂ ਕੋਲ ਇੱਕ ਨਜਾਇਜ਼ ਵਿਦੇਸ਼ੀ ਪਿਸਟਲ ਸੀ।
ਜਿਸ ਨੂੰ ਇਹ ਦੇਖ ਰਹੇ ਸਨ, ਉਸ ਵਿੱਚੋ ਗੋਲੀ ਚੱਲਣ ਕਾਰਨ ਅਜੇਬੀਰ ਸਿੰਘ ਦੀ ਮੌਤ ਹੋ ਗਈ। ਦੋਸ਼ੀਆਂ ਦੇ ਨਾਮ ਅਰਸ਼ਦੀਪ ਸਿੰਘ ਅਤੇ ਜਗਰੂਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ।