Jammu Terrorist Attack: ਭਾਰਤੀ ਫ਼ੌਜ ‘ਤੇ ਅੱਤਵਾਦੀਆਂ ਵੱਲੋਂ ਗ੍ਰਨੇਡ ਨਾਲ ਹਮਲਾ
Jammu Terrorist Attack: ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਫੌਜ ‘ਤੇ ਹਮਲਾ ਹੋਇਆ ਹੈ। ਜੰਮੂ ਦੇ ਬਿਲਵਰ, ਕਠੂਆ ਦੇ ਧਦਨੋਟਾ ਇਲਾਕੇ ‘ਚ ਅੱਤਵਾਦੀਆਂ ਨੇ ਫੌਜ ਦੇ ਵਾਹਨ ‘ਤੇ ਗੋਲੀਬਾਰੀ ਕੀਤੀ, ਜਿਸ ‘ਚ ਘੱਟੋ-ਘੱਟ ਦੋ ਫੌਜੀ ਜਵਾਨ ਜ਼ਖਮੀ ਹੋ ਗਏ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਇਕ ਗ੍ਰਨੇਡ ਲਿਆ ਕੇ ਫੌਜ ਦੀ ਗੱਡੀ ਨੂੰ ਉਡਾਉਣ ਦੀ ਨੀਅਤ ਨਾਲ ਸੁੱਟਿਆ ਅਤੇ ਫਿਰ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਅੱਤਵਾਦੀਆਂ ਨੇ ਲੋਈ ਮਰਾਡ ਪਿੰਡ ਨੇੜੇ ਫੌਜ ਦੇ ਵਾਹਨ ‘ਤੇ ਹਮਲਾ ਕੀਤਾ। ਜਵਾਬ ‘ਚ ਭਾਰਤੀ ਫੌਜ ਨੇ ਇਲਾਕੇ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਹਮਲਾ ਕਠੂਆ ਜ਼ਿਲੇ ਦੇ ਮਛੇੜੀ ਇਲਾਕੇ ਦੇ ਧਦਨੋਟਾ ਪਿੰਡ ‘ਚ ਉਸ ਸਮੇਂ ਹੋਇਆ ਜਦੋਂ ਫੌਜ ਦੇ ਜਵਾਨ ਆਪਣੀ ਰੂਟੀਨ ਗਸ਼ਤ ‘ਤੇ ਸਨ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਵੱਲੋਂ ਖਾਸ ਖਤਰਿਆਂ ਦੀ ਭਾਲ ‘ਚ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ।
जम्मू-कश्मीर के कठुआ जिले के माचेडी इलाके में भारतीय सेना के काफिले पर आतंकवादियों ने हमला किया। यह इलाका भारतीय सेना की 9वीं कोर के अंतर्गत आता है। आतंकवादियों की गोलीबारी के बाद हमारे जवानों ने भी जवाबी कार्रवाई की। अधिक जानकारी की प्रतीक्षा है: रक्षा अधिकारी pic.twitter.com/sy3oKQ5Bm7
— ANI_HindiNews (@AHindinews) July 8, 2024
ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਦੀ 9ਵੀਂ ਕੋਰ ਦੇ ਅਧੀਨ ਆਉਂਦੇ ਖੇਤਰ ‘ਚ ਭਾਰਤੀ ਫੌਜ ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ। ਅੱਤਵਾਦੀਆਂ ਦੀ ਗੋਲੀਬਾਰੀ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੇ ਨਾਲ ਹੀ ਵਾਧੂ ਸੁਰੱਖਿਆ ਬਲ ਵੀ ਭੇਜੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਇੱਥੇ 2 ਤੋਂ 3 ਅੱਤਵਾਦੀਆਂ ਦੀ ਮੌਜੂਦਗੀ ਹੈ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਫੌਜ ਦੇ ਵਾਹਨ ‘ਤੇ ਗ੍ਰਨੇਡ ਨਾਲ ਹਮਲਾ ਕੀਤਾ।