All Latest NewsGeneralNews FlashPunjab News

ਅਹਿਮ ਖ਼ਬਰ: ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਹੋਈ ਮੀਟਿੰਗ, ਮੰਗਾਂ ਮੰਨਣ ਦਾ ਮਿਲਿਆ ਭਰੋਸਾ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਪੰਜਾਬ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਆਪਣੇ ਪੰਜ ਮੈਬਰੀ ਵਫਦ ਦੇ ਨਾਲ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ ਬਲਜੀਤ ਕੌਰ ਨਾਲ ਮੀਟਿੰਗ ਕੀਤੀ। ਜਿਸ ਵਿੱਚ ਵਿਭਾਗ ਦੇ ਸੈਕਟਰੀ ਮੈਡਮ ਰਾਜੀ ਸ਼੍ਰੀਵਾਸਤਵਾ ਡਾਇਰੈਕਟਰ ਮੈਡਮ ਸੀਨਾ ਅਗਰਵਾਲ ਡਿਪਟੀ ਡਾਇਰੈਕਟਰ ਮੈਡਮ ਰੁਪਿੰਦਰ ਕੌਰ, ਸੁਖਦੀਪ ਸਿੰਘ, ਅਮਰਜੀਤ ਸਿੰਘ ਭੁੱਲਰ,ਸੁਪਰਡੈਂਟ ਮੈਡਮ ਬਲਰਾਜ ਕੌਰ ਮੀਟਿੰਗ ਵਿੱਚ ਹਾਜ਼ਿਰ ਹੋਏ।

6 ਜੁਲਾਈ ਨੂੰ ਜਲੰਧਰ ਵੇਸਟ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਮੀਟਿੰਗ ਸਮੇ ਮੰਗ ਪੱਤਰ ਸੋਂਪਿਆ ਗਿਆ ਜਿਸ ਵਿੱਚ ਮੈਡਮ ਵੱਲੋਂ ਮਾਣ ਭੱਤਾ ਦੁਗਣਾਂ ਕਰਨ ਦਾ ਭਰੋਸਾ ਦਿੱਤਾ ਗਿਆ।ਉਹਨਾਂ ਮੰਗਾਂ ਦੇ ਸੰਬੰਦ ਵਿੱਚ ਅੱਜ ਦੀ ਮੀਟਿੰਗ ਹੋਈ। ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾ ਦਾ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਅਜੇ ਤੱਕ ਉਹ ਪੂਰਾ ਨਹੀਂ ਕੀਤਾ ਗਿਆ ਪਰ ਸਾਡੇ ਵੱਲੋਂ ਮੈਡਮ ਨੂੰ ਮੰਗ ਪੱਤਰ ਦਿਤਾ ਗਿਆ ਤੇ ਕਿਹਾ ਗਿਆ ਕਿ ਸਾਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਈ ਜਾਵੇ।

ਅੱਜ ਮਿਤੀ 8 ਜੁਲਾਈ ਨੂੰ ਮੰਤਰੀ ਬਲਜੀਤ ਕੌਰ ਨਾਲ ਮੀਟਿੰਗ ਹੋਈ ਓਹਨਾ ਨੇ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ ਹਨ ਜਲਦੀ ਹੀ ਉਨ੍ਹਾਂ ਦਾ ਮਾਣ ਭੱਤਾ ਦੁੱਗਣਾ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਪ੍ਰੀ ਪ੍ਰਾਇਮਰੀ ਟੀਚਰ ਦਾ ਦਰਜਾ ਦਿੱਤਾ ਜਾਵੇਗਾ ਇਸ ਸਬੰਧੀ ਪੰਜਾਬ ਪ੍ਰਦਾਨ ਨੇ ਦੱਸਿਆ ਕਿ 3 ਤੋਂ 6 ਸਾਲ ਦੇ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ‌ਭੇਜੇ ਜਾਣ, ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਦੀ ਸਹੂਲਤ, ਆਂਗਣਵਾੜੀ ਸੈਂਟਰਾਂ ਦੀਆਂ ਮੁੱਢਲੀਆ ਸਹੂਲਤਾਂ ਮੇਜ਼ ਕੁਰਸੀਆਂ ਅਤੇ ਫਰਨੀਚਰ ਦਾ ਪ੍ਰਬੰਧ ਕੀਤਾ ਜਾਵੇ ਅਤੇ ਬੱਚਿਆਂ ਦੀ ਫੀਡ ਵਧੀਆ ਕੁਆਲਿਟੀ ਦੀ ਦਿੱਤੀ ਜਾਵੇ, ਬੋਰਡ ਦੇ 5 ਬਲਾਕਾਂ ਦੀਆਂ ਇਕ ਸਾਲ ਤੋਂ ਰੁਕਿਆ ਤਨਖਾਵਾਂ ਅੱਜ ਹੀ ਰਲੀਜ ਹੋਣਗੀਆਂ,ਜੇਕਰ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਸਾਡੇ ਮਸਲੇ ਦਾ ਹੱਲ ਨਹੀਂ ਕਰਦੀ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ।

 

Leave a Reply

Your email address will not be published. Required fields are marked *