ਚਮੜੀ ਦੀ ਦੇਖਭਾਲ ਲਈ ਲਾਓ ਇਹ ਤੇਲ..! ਦੂਰ ਹੋਣਗੇ ਧੱਬੇ ਅਤੇ ਕਾਲੇ ਦਾਗ
Health News: ਬਦਾਮ ਦਾ ਤੇਲ ਵਿਟਾਮਿਨ ਏ, ਡੀ ਅਤੇ ਈ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ…!
ਸਰਦੀਆਂ ਵਿਚ ਚਮੜੀ ਖ਼ੁਸ਼ਕ ਹੋ ਜਾਂਦੀ ਹੈ ਅਤੇ ਤੇਜ਼ੀ ਨਾਲ ਫਟਣ ਲੱਗ ਜਾਂਦੀ ਹੈ। ਨਮੀ ਦੀ ਕਮੀ ਕਾਰਨ ਇਨਫ਼ੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤਰ੍ਹਾਂ ਨਾ ਸਿਰਫ਼ ਚਿਹਰਾ ਦਾਗ਼-ਧੱਬਿਆਂ ਨਾਲ ਭਰ ਜਾਂਦਾ ਹੈ, ਸਗੋਂ ਚਮਕ ਅਤੇ ਨਿਖਾਰ ਵੀ ਗਾਇਬ ਹੋਣ ਲਗਦਾ ਹੈ। ਅਜਿਹੀ ਸਥਿਤੀ ਵਿਚ, ਬਦਾਮ ਦੇ ਤੇਲ ਦੀ ਮਦਦ ਨਾਲ, ਤੁਸੀਂ ਚਮੜੀ ਨੂੰ ਤੇਜ਼ੀ ਨਾਲ ਠੀਕ ਕਰ ਸਕਦੇ ਹੋ ਅਤੇ ਇਸ ਨੂੰ ਚਮਕਦਾਰ ਬਣਾ ਸਕਦੇ ਹੋ।
ਇਸ ਦੀ ਵਰਤੋਂ ਸਦੀਆਂ ਤੋਂ ਚਮੜੀ ਦੀ ਦੇਖਭਾਲ ਲਈ ਕੀਤੀ ਜਾਂਦੀ ਰਹੀ ਹੈ। ਇਹ ਆਸਾਨੀ ਨਾਲ ਚਮੜੀ ਵਿਚ ਜਜ਼ਬ ਹੋ ਜਾਂਦਾ ਹੈ ਅਤੇ ਚਮੜੀ ਨੂੰ ਨਰਮ ਅਤੇ ਸਿਹਤਮੰਦ ਬਣਾਉਣ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਇਸ ਨੂੰ ਸਰਦੀਆਂ ਦੀ ਰਾਤ ਵਿਚ ਅਪਣੇ ਚਿਹਰੇ ’ਤੇ ਲਗਾਉ ਅਤੇ ਸਵੇਰੇ ਇਸ ਨੂੰ ਧੋ ਲਵੋ ਤਾਂ ਚਮੜੀ ਗੋਰੀ ਅਤੇ ਜਵਾਨ ਦਿਖਾਈ ਦਿੰਦੀ ਹੈ।
ਬਦਾਮ ਦਾ ਤੇਲ ਚਮੜੀ ਨੂੰ ਡੂੰਘਾ ਪੋਸ਼ਣ ਦਿੰਦਾ ਹੈ ਅਤੇ ਇਸ ਨੂੰ ਨਰਮ ਅਤੇ ਹਾਈਡਰੇਟ ਬਣਾਉਂਦਾ ਹੈ। ਬਦਾਮ ਦੇ ਤੇਲ ਵਿਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਚਮੜੀ ਨੂੰ ਜਵਾਨ ਅਤੇ ਤਰੋਤਾਜ਼ਾ ਰਖਦੇ ਹਨ। ਇਹ ਚਮੜੀ ਦੇ ਦਾਗ਼ਾਂ ਅਤੇ ਝੁਰੜੀਆਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ, ਜਿਸ ਨਾਲ ਤੁਹਾਡੀ ਚਮੜੀ ਨਰਮ ਦਿਖਾਈ ਦਿੰਦੀ ਹੈ। ਬਦਾਮ ਦਾ ਤੇਲ ਚਮੜੀ ਦੀ ਰੰਗਤ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ। ਦਰਅਸਲ, ਬਦਾਮ ਦੇ ਤੇਲ ਵਿਚ ਐਂਟੀ-ਇਨਫ਼ਲੇਮੇਟਰੀ ਗੁਣ ਹੁੰਦੇ ਹਨ, ਜੋ ਚਮੜੀ ਦੇ ਦਾਗ਼-ਧੱਬੇ, ਮੁਹਾਸੇ ਅਤੇ ਚਮੜੀ ਦੀ ਇਨਫ਼ੈਕਸ਼ਨ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਬਦਾਮ ਦਾ ਤੇਲ ਵਿਟਾਮਿਨ ਏ, ਡੀ ਅਤੇ ਈ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦਾ ਹੈ। ਰਾਤ ਨੂੰ ਅਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਮੇਕਅੱਪ ਹਟਾਉ। ਫਿਰ ਚਿਹਰੇ ਨੂੰ ਚੰਗੀ ਤਰ੍ਹਾਂ ਪੂੰਝੋ ਅਤੇ ਹਥੇਲੀ ’ਤੇ ਥੋੜ੍ਹਾ ਜਿਹਾ ਬਦਾਮ ਦਾ ਤੇਲ ਲੈ ਕੇ ਉਂਗਲਾਂ ਨਾਲ ਚਿਹਰੇ ਅਤੇ ਗਰਦਨ ’ਤੇ ਨਰਮੀ ਨਾਲ ਲਗਾਉ। ਇਸ ਨੂੰ ਰਾਤ ਭਰ ਰਹਿਣ ਦਿਉ, ਤਾਂ ਜੋ ਤੇਲ ਤੁਹਾਡੀ ਚਮੜੀ ਵਿਚ ਚੰਗੀ ਤਰ੍ਹਾਂ ਜਜ਼ਬ ਹੋ ਸਕੇ।
ਸਵੇਰੇ ਉਠਣ ਤੋਂ ਬਾਅਦ, ਅਪਣੇ ਚਿਹਰੇ ਨੂੰ ਪਾਣੀ ਨਾਲ ਧੋਵੋ, ਰਾਤ ਨੂੰ ਅਪਣੇ ਚਿਹਰੇ ’ਤੇ ਬਦਾਮ ਦਾ ਤੇਲ ਲਗਾਉਣ ਨਾਲ ਤੁਹਾਡੀ ਚਮੜੀ ਨੂੰ ਕੁਦਰਤੀ ਚਮਕ ਮਿਲੇਗੀ ਅਤੇ ਇਹ ਸਿਹਤਮੰਦ ਦਿਖਾਈ ਦੇਵੇਗੀ। ਖ਼ਬਰ ਸ੍ਰੋਤ- ਸਪੋਕਸਮੈਨ