ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਕਰੇਗੀ ਸਿੱਖਿਆ ਵਿਭਾਗ ਦਫ਼ਤਰ ਦਾ ਘਿਰਾਓ: ਵਿਕਾਸ ਸਾਹਨੀ
ਪੰਜਾਬ ਨੈੱਟਵਰਕ, ਬਰੇਟਾ
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਆਪਣੀ ਬਹਾਲੀ ਨੂੰ ਲੈਕੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਥੇਬੰਦੀ ਨੂੰ ਫਰਵਰੀ ਮਹੀਨੇ ਦੌਰਾਨ ਹੋਈ ਸਬ ਕਮੇਟੀ ਪੰਜਾਬ ਨਾਲ ਮੀਟਿੰਗ ਵਿਚ ਉਹਨਾਂ ਨੂੰ ਬਹਾਲੀ ਸਬੰਧੀ ਪੱਕਾ ਹੱਲ਼ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਹਾਲੀ ਦੇ ਪ੍ਰੋਸੈਸ ਨੂੰ ਪੂਰਾ ਕਰਦੇ ਹੋਇਆ ਅਪ੍ਰੈਲ ਮਹੀਨੇ ਵਿੱਚ ਸਬ ਕਮੇਟੀ, ਪੰਜਾਬ ਨਾਲ ਦੁਬਾਰਾ ਅਪ੍ਰੈਲ ਦੇ ਪਹਿਲੇ ਹਫਤੇ ਮੀਟਿੰਗ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਪ੍ਰੰਤੂ ਅਜੇ ਤੱਕ ਕੋਈ ਮੀਟਿੰਗ ਮੁਹਈਆ ਨਹੀ ਕਰਵਾਈ ਗਈ ਹੈ।
ਜਿਸ ਦੇ ਰੋਸ ਵਜੋਂ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ 11 ਅਪ੍ਰੈਲ 2025 ਨੂੰ ਸੂਬਾ ਪੱਧਰੀ ਇਕੱਠ ਕਰਕੇਮੁੱਖ ਦਫ਼ਤਰ ਸਿੱਖਿਆ ਵਿਭਾਗ ਦਾ ਘਿਰਾਉ ਕੀਤਾ ਜਾਵੇਗਾ ਸੂਬਾ ਪ੍ਰਧਾਨ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਕਰੀਆਂ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਤੇ ਅਧਿਆਪਕਾ ਨੂੰ ਸੜਕਾ ਤੇ ਰੁਲਣ ਲਈ ਮਜ਼ਬੂਰ ਕਰ ਰਹੀ ਹੈ।
ਇਸ ਮੌਕੇ ਤੇ ਲਖਵਿੰਦਰ ਕੋਰ, ਕਿਰਨਾ ਕੋਰ, ਅਮਨਦੀਪ ਕੋਰ, ਵਰੁਨ ਖੇੜਾ, ਗੁਰਪ੍ਰੀਤ ਸਿੰਘ, ਜਸਵਿੰਦਰ ਕੋਰ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਕਾਂਤਾ ਰਾਣੀ, ਵਜ਼ੀਰ ਸਿੰਘ, ਹਰਮਨਜੀਤ ਕੌਰ, ਅੰਗਰੇਜ਼ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ ਅਤੇ ਰਕਿੰਦਰਜੀਤ ਕੌਰ ਆਦਿ ਹਾਜ਼ਰ ਸਨ।