ਸਤਨਾਮ ਸਿੰਘ ਖੱਟਕੜ ਭਾਰਤੀਏ ਅੰਬੇਡਕਰ ਮਿਸ਼ਨ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਨਿਯੁਕਤ
ਪੰਜਾਬ ਨੈੱਟਵਰਕ, ਨਵਾਂਸ਼ਹਿਰ
ਭਾਰਤੀਏ ਅੰਬੇਦਕਰ ਮਿਸ਼ਨ ਭਾਰਤ ਦੇ ਵੱਲੋਂ ਸਤਨਾਮ ਸਿੰਘ ਖਟਕੜ ਨੂੰ ਨਵਾਂ ਸ਼ਹਿਰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਾਰੀ ਪ੍ਰੈੱਸ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਅੰਬੇਦਕਰ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਕੰਗੜਾ ਨੇ ਸਤਨਾਮ ਸਿੰਘ ਖਟਕੜ ਨੂੰ ਇਹ ਨਿਯੁਕਤੀ ਪੱਤਰ ਸੌਂਪਿਆ ਗਿਆ ਹੈ।
ਇਸ ਮੌਕੇ ਪੰਜਾਬ ਦੇ ਵਾਈਸ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਮੈਡਮ ਬਲਦੀਸ਼ ਕੌਰ ਬੰਗਾ, ਰਾਜਕੁਮਾਰ ਖਾਨਾ, ਹੰਸਰਾਜ, ਸੁਰਿੰਦਰ ਸਿੰਘ ਖਟਕੜ, ਸੁਰਿੰਦਰ ਸਿੰਘ ਬੈਂਸ, ਗੁਰਵਿੰਦਰ ਪਾਲ ਸਿੰਘ, ਵਿਕਾਸ ਪਾਹਵਾ ਅਤੇ ਸੱਜਣ ਕੰਗੜਾ ਮੌਜੂਦ ਸਨ।