ਵੱਡੀ ਖ਼ਬਰ: ਪੰਜਾਬ ਕਾਂਗਰਸ ਦੇ ਜਨਰਲ ਸੈਕਟਰੀ ਨੂੰ ਅਹੁਦੇ ਤੋਂ ਹਟਾਇਆ
ਪੰਜਾਬ ਨੈੱਟਵਰਕ, ਨਵੀਂ ਦਿੱਲੀ –
ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ, ਅਲੋਕ ਸ਼ਰਮਾ ਨੂੰ ਪੰਜਾਬ ਇੰਚਾਰਜ ਜਨਰਲ ਸੈਕਟਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਇਹ ਫੈਸਲਾ ਤੁਰੰਤ ਲਾਗੂ ਹੋ ਗਿਆ ਹੈ। ਹਾਲਾਂਕਿ, ਅਲੋਕ ਸ਼ਰਮਾ AICC ਮੀਡੀਆ ਪੈਨਲਿਸਟ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ। ਇਹ ਜਾਣਕਾਰੀ ਕੇ. ਸੀ. ਵੇਣੁਗੋਪਾਲ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਰਾਹੀਂ ਸਾਂਝੀ ਕੀਤੀ ਗਈ।
ਦੱਸਣਾ ਬਣਦਾ ਹੈ ਕਿ ਇਕ ਪਾਸੇ ਤਾਂ ਕਾਂਗਰਸ ਪਾਰਟੀ ਦੇ ਵਲੋਂ ਲੁਧਿਆਣਾ ਪੱਛਮੀ ਚੋਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਇਕ ਵੱਡੇ ਆਗੂ ਨੂੰ ਅਹੁਦੇ ਤੋਂ ਹਟਾਉਣਾ ਕਾਂਗਰਸ ਪਾਰਟੀ ਨੁੰ ਕਿਤੇ ਨਾ ਕਿਤੇ ਮਹਿੰਗਾ ਪੈ ਸਕਦਾ ਹੈ। ਅਲੋਕ ਸ਼ਰਮਾ ਕਾਂਗਰਸ ਦੇ ਸੀਨੀਅਰ ਲੀਡਰਾਂ ਵਿਚੋਂ ਇਕ ਹਨ ਅਤੇ ਪਾਰਟੀ ਦੇ ਚੰਗੇ ਬੁਲਾਰੇ ਹਨ।