ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ ਕੱਲ੍ਹ ਹੋਵੇਗੀ ਅਹਿਮ ਮੀਟਿੰਗ, ਮਿਲੇਗਾ ਵਿਸਾਖ਼ੀ ਦਾ ਤੋਹਫ਼ਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 11 ਅਪ੍ਰੈਲ ਨੂੰ ਸੀਐੱਮ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਣ ਜਾ ਰਹੀ ਹੈ। ਇਹ ਮੀਟਿੰਗ ਸੀਐੱਮ ਮਾਨ ਦੀ ਰਿਹਾਇਸ਼ ਵਿਖੇ ਦੁਪਹਿਰੇ ਢਾਈ ਵਜੇ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਮੀਟਿੰਗ ਦੇ ਵਿੱਚ ਪੰਜਾਬ ਵਾਸੀਆਂ ਦੇ ਲਈ ਵੱਡੇ ਐਲਾਨ ਕਰ ਸਕਦੀ ਹੈ। ਇਸ ਦੇ ਨਾਲ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਵਿਸਾਖੀ ਦਾ ਤੋਹਫ਼ਾ ਵੀ ਸਰਕਾਰ ਦੇ ਸਕਦੀ ਹੈ।
ਦੱਸ ਦਈਏ ਕਿ ਪਿਛਲੀ ਮੀਟਿੰਗ ਦੌਰਾਨ ਬੇਰੁਜ਼ਗਾਰ ਵਾਸਤੇ ਨੌਕਰੀਆਂ ਦੇ ਨਾਲ ਨਾਲ ਕੁੱਝ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ।
ਦੱਸਣਾ ਬਣਦਾ ਹੈ ਕਿ ਕੇਂਦਰ ਅਤੇ ਹੋਰਨਾਂ ਸੂਬਿਆਂ ਦੇ ਵੱਲੋਂ ਮੁਲਾਜ਼ਮਾਂ ਦੇ ਡੀਏ ਵਿੱਚ ਵੀ ਵਾਧਾ ਪਿਛਲੇ ਦਿਨਾਂ ਦੇ ਵਿੱਚ ਕੀਤਾ ਗਿਆ ਹੈ। ਹੁਣ ਪੰਜਾਬ ਦੇ ਮੁਲਾਜ਼ਮਾਂ ਨੁੰ ਉਮੀਦ ਹੈ ਕਿ ਉਨ੍ਹਾਂ ਦੇ ਵਾਸਤੇ ਵੀ ਸਰਕਾਰ ਕੋਈ ਅਹਿਮ ਐਲਾਨ ਕਰ ਸਕਦੀ ਹੈ।
ਪਿਛਲੀ ਮੀਟਿੰਗ ਦੌਰਾਨ ਸਿੱਖਿਆ ਖੇਤਰ ਬਾਰੇ ਲਿਆ ਗਿਆ ਅਹਿਮ ਫ਼ੈਸਲਾ
ਦੱਸ ਦਈਏ ਕਿ 3 ਅਪ੍ਰੈਲ 2025 ਨੁੰ ਹੋਈ ਕੈਬਨਿਟ ਮੀਟਿੰਗ ਵਿੱਚ ਪੰਜਾਬ ਦੇ ਸਿੱਖਿਆ ਖੇਤਰ ਬਾਰੇ ਅਹਿਮ ਫ਼ੈਸਲਾ ਲਿਆ ਗਿਆ।
ਕੈਬਨਿਟ ਮੀਟਿੰਗ ਵਿੱਚ ਸਕੂਲ ਮੈਂਟਰਸ਼ਿਪ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ। ਇਹ ਸਕੀਮ ਸੂਬੇ ਦੇ 118 ਸਕੂਲ ਆਫ਼ ਐਮੀਨੈਂਸ ਵਿਚੋਂ 80 ਸਕੂਲਾਂ ਤੇ ਪਹਿਲਾਂ ਲਾਗੂ ਕੀਤੀ ਜਾਵੇਗੀ ਅਤੇ ਬਾਅਦ ਇਹ ਸਕੀਮ ਸਾਰੇ ਸਕੂਲਾਂ ਵਿੱਚ ਲਾਗੂ ਕੀਤੀ ਜਾਵੇਗੀ।
ਮੈਂਟਰਸ਼ਿਪ ਸਕੀਮ ਰਾਹੀਂ 80 ਸਕੂਲਾਂ ਨੂੰ ਆਈਏਐਸ ਜਾਂ ਆਈਪੀਐਸ ਜਾਂ ਹੋਰ ਉਹ ਅਧਿਕਾਰੀ ਆਡੋਪਟ ਕਰੇਗਾ। ਜਿਸ ਵਿੱਚ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਦਿਖਾਉਣਗੇ।
ਇਸ ਤੋਂ ਇਲਾਵਾ ਕੈਬਨਿਟ ਮੀਟਿੰਗ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਲੈ ਕੇ ਇਕ ਯੋਜਨਾ ਬਣਾਈ ਗਈ ਹੈ।
ਸੂਬੇ ਦੇ ਜਿੰਨਾਂ ਵਿਅਕਤੀਆਂ ਦੀ 50 ਸਾਲ ਤੋਂ ਵੱਧ ਉਮਰ ਹੈ ਜੋ ਧਾਰਮਿਕ ਸਥਾਨਾਂ ਉਤੇ ਜਾਣਾ ਚਾਹੁੰਦੇ ਹਨ, ਲਈ ਕਰੋੜਾਂ ਰੁਪਏ ਜਾਰੀ ਕੀਤੇ ਗਏ ਹਨ। ਸਰਕਾਰ ਨੇ ਇਸ ਸਕੀਮ ਲਈ 100 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।