All Latest NewsNews FlashPunjab News

ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਤੋਂ ਮੁੱਕਰੀ ਸਰਕਾਰ! ਮੈਰੀਟੋਰੀਅਸ ਅਧਿਆਪਕਾਂ ਵੱਲੋਂ ਹਰਪਾਲ ਚੀਮਾ ਦੀ ਕੋਠੀ ਅੱਗੇ ਵੱਡੇ ਪ੍ਰਦਰਸ਼ਨ ਦਾ ਐਲਾਨ

 

ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਅੱਗੇ ਸੰਗਰੂਰ ਵਿਖੇ ਬੱਝਵੀਂ ਗਿਣਤੀ ਵਿੱਚ ਕਰੇਗੀ ਰੋਸ ਪ੍ਰਦਰਸ਼ਨ

ਸੰਗਰੂਰ ਪ੍ਰਸ਼ਾਸਨ ਵਾਅਦਾ ਕਰਕੇ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਤੋਂ ਮੁੱਕਰਿਆ – ਪ੍ਰਧਾਨ ਡਾ.ਟੀਨਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ , ਸੰਗਰੂਰ ਪ੍ਰਸ਼ਾਸਨ ਵੱਲੋਂ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਲਈ ਲਿਖਤੀ ਭਰੋਸੇ ਪੱਤਰ ਉਪਰੰਤ ਅਜੇ ਤੱਕ ਕੈਬਨਿਟ ਸਬ-ਕਮੇਟੀ ਦੇ ਨਾਲ ਲਿਖਤੀ ਪੱਤਰ ਜਾਰੀ ਨਾ ਕਰਨ ਦੇ ਰੋਸ ਵਜੋਂ 14/04/2025 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਅੱਗੇ ਸੰਗਰੂਰ ਵਿਖੇ ਬੱਝਵੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰੇਗੀ।

ਚੇਤੇ ਰਹੇ ਕਿ 30/03/2025 ਦੇ ਪ੍ਰਦਰਸ਼ਨ ਨੂੰ ਸੰਗਰੂਰ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਸਮਾਪਤ ਕੀਤਾ ਗਿਆ ਸੀ । ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਪ੍ਰਧਾਨ ਡਾ. ਟੀਨਾ ਨੇ ਜਾਣੂ ਕਰਵਾਇਆ ਕਿ ਸੰਗਰੂਰ ਪ੍ਰਸ਼ਾਸਨ ਨੇ ਵਾਅਦਾ ਕਰਕੇ ਖਰੇ ਨਾ ਉੱਤਰਨ ਤੇ ਉਹਨਾਂ ਨਾਲ ਧੋਖਾ ਹੋਇਆ ਹੈ । ਇਸ ਦੇ ਰੋਸ ਵਜੋਂ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਅੱਗੇ ਬੱਝਵੀਂ ਗਿਣਤੀ ਵਿੱਚ ਰੋਸ ਪ੍ਰਗਟ ਕਰਨਗੇ । ਸਿੱਖਿਆ ਦੇ ਨਾਮ ਤੇ ਆਈ ਇਸ ਸਰਕਾਰ ਨੇ ਮੈਰੀਟੋਰੀਅਸ ਅਧਿਆਪਕਾਂ ਦੇ ਨਤੀਜਿਆਂ ਨੂੰ ਰੋਲਿਆ ਹੈ ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਹੋ ਰਹੀ ਦੇਰੀ ਕਰਕੇ ਮਿਹਨਤੀ ਅਧਿਆਪਕਾਂ ਦੇ ਭਵਿੱਖ ਦਾ ਨੁਕਸਾਨ ਕੀਤਾ ਹੈ ।

ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਪੂਰੇ ਅਵਾਮ ਨੂੰ ਇਸ ਸਰਕਾਰ ਦੇ ਲਾਰਿਆਂ ਤੋਂ ਜਾਣੂ ਕਰਵਾਵਾਂਗੇ ਇਸ ਦਾ ਪਰਦਾਫਾਸ਼ ਲੋਕ ਕਚਹਿਰੀ ਵਿੱਚ ਕੀਤਾ ਜਾਵੇਗਾ। ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਮਿਹਨਤੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਇਸ ਸਰਕਾਰ ਦੀ ਨਕਾਮੀ ਸਿੱਧ ਹੁੰਦੀ ਹੈ । ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਇਸ ਸਰਕਾਰ ਨੇ ਮੈਰੀਟੋਰੀਅਸ ਅਧਿਆਪਕਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਤੋਂ ਵਾਂਝਾ ਰੱਖਿਆ ਤੇ ਹਮੇਸ਼ਾ ਵਿਤਕਰੇਬਾਜ਼ੀ ਕੀਤੀ । ਪਿਛਲੇ ਦਸ ਸਾਲਾਂ ਚ ਮਹਿੰਗਾਈ ਅੰਤਾਂ ਦੀ ਵਧੀ ਜਦਕਿ ਤਨਖਾਹ ਵਾਧਾ ਸਿਰਫ 2326 ਰੁਪਏ ਹੋਇਆ ।

ਇਸ ਸਰਕਾਰ ਨੇ 1 ਰੁਪਏ ਦਾ ਵਾਧਾ ਵੀ ਨਹੀਂ ਕੀਤਾ । ਜਿਸ ਕਾਰਨ ਸਾਨੂੰ ਸਰਕਾਰ ਦੀ ਅਣਦੇਖੀ ਦ੍ਰਿਸ਼ਟੀ ਕਰਕੇ ਸੜ੍ਹਕਾਂ ਤੇ ਉੱਤਰਨ ਲਈ ਮਜ਼ਬੂਰ ਹੋਣਾ ਪਿਆ , ਭਵਿੱਖ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤੇ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ । ਇਸ ਸਮੇਂ ਕੇਂਦਰੀ ਕਮੇਟੀ ਮੈਂਬਰ ਵਿਪਨੀਤ ਕੌਰ , ਸਿਮਰਨਜੀਤ ਕੌਰ , ਮਨਜਿੰਦਰ ਕੌਰ , ਬੂਟਾ ਸਿੰਘ ਮਾਨ , ਡਾ. ਬਲਰਾਜ ਸਿੰਘ, ਮਨੋਜ ਕੁਮਾਰ , ਜਸਵਿੰਦਰ ਸਿੰਘ , ਦਵਿੰਦਰ ਸਿੰਘ, ਐਸ਼ਪ੍ਰੀਤ ਕੌਰ , ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਅਜੇ ਕੁਮਾਰ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਹੁਣ ਸਰਕਾਰ ਦੀ ਹੋਰ ਡੰਗ ਟਪਾਊ ਨੀਤੀ ਸਹਿਣ ਨਹੀਂ ਕੀਤੀ ਜਾਵੇਗੀ।

 

Leave a Reply

Your email address will not be published. Required fields are marked *