ਕਾਮਰੇਡਾਂ ਨੂੰ ਡੀਸੀ ਅਤੇ ਮਨਰੇਗਾ ਅਧਿਕਾਰੀਆਂ ਵੱਲੋਂ ਕਾਨੂੰਨ ਨੂੰ ਪਾਰਦਰਸ਼ੀ ਲਾਗੂ ਕਰਵਾਉਣ ਦੇ ਭਰੋਸੇ ਮਗਰੋਂ ਵੱਡਾ ਪ੍ਰਦਰਸ਼ਨ ਮੁਲਤਵੀ
ਪਰਮਜੀਤ ਢਾਬਾਂ, ਫਾਜ਼ਿਲਕਾ
ਫਾਜ਼ਿਲਕਾ ਜ਼ਿਲ੍ਹੇ ਵਿੱਚ ਮਗਨਰੇਗਾ ਕਾਨੂੰਨ ਤਹਿਤ ਨਰੇਗਾ ਜੋਬ ਕਾਰਡ ਧਾਰਕਾਂ ਨੂੰ ਕੰਮ ਲੈਣ ਅਤੇ ਕੰਮ ਬਦਲੇ ਉਜਰਤ ਲੈਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਨੂੰ ਲੈ ਕੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਕਮਿਊਨਿਸਟ ਪਾਰਟੀ ਦੇ ਆਗੂਆਂ ਵੱਲੋਂ ਸੰਘਰਸ਼ ਵਿੱਢਿਆ ਹੋਇਆ ਸੀ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ:) ਏਟਕ ਫਾਜ਼ਿਲਕਾ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡੀਸੀ ਫਾਜਿਲਕਾ ਦੇ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ।
ਮਗਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਅਤੇ ਮਨਰੇਗਾ ਕਾਮਿਆਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਡੀਸੀ ਫਾਜਿਲਕਾ ਅਤੇ ਕਮਿਊਨਿਸਟ ਆਗੂਆਂ ਦੀ ਮੀਟਿੰਗ ਕਰਵਾਉਣ ਦਾ ਅਹਿਮ ਰੋਲ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਨਿਭਾਇਆ। ਇਸ ਮੀਟਿੰਗ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਡੀਸੀ ਅਮਰਪ੍ਰੀਤ ਕੌਰ, ਏਡੀਸੀ ਸੁਭਾਸ਼ ਚੰਦਰ, ਬੀਡੀਪੀਓ ਅੰਤਰ ਪ੍ਰੀਤ ਸਿੰਘ, ਡੀਐਸਪੀ ਬਰਜਿੰਦਰ ਸਿੰਘ ਸਰਾਂ, ਡੀਐਸਪੀ ਬਲਕਾਰ ਸਿੰਘ ਸੰਧੂ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਪੰਜਾਬ ਯੂਨੀਅਨ ਦੇ ਮੁੱਖ ਸਲਾਹਕਾਰ ਬਾਈ ਜਗਰੂਪ ਸਿੰਘ, ਕਾਮਰੇਡ ਹੰਸ ਰਾਜ ਗੋਲਡਨ ਜ਼ਿਲ੍ਹਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ, ਕਾਮਰੇਡ ਸੁਰਿੰਦਰ ਢੰਡੀਆਂ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਨਰੇਗਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ, ਸੁਬੇਗ ਝੰਗੜ ਭੈਣੀ ਜ਼ਿਲਾ ਪ੍ਰਧਾਨ ਸਰਬ ਭਾਰਤ ਨੌਜਵਾਨ ਸਭਾ, ਕਾਮਰੇਡ ਗੁਰਦਿਆਲ ਢਾਬਾਂ ਬਲਾਕ ਇੰਚਾਰਜ ਫਾਜਿਲਕਾ, ਕੁਲਦੀਪ ਬਖੂ ਸ਼ਾਹ ਨਰੇਗਾ ਯੂਨੀਅਨ ਬਲਾਕ ਪ੍ਰਧਾਨ ਫਾਜ਼ਿਲਕਾ, ਬਲਵਿੰਦਰ ਮਹਾਲਮ ਬਲਾਕ ਪ੍ਰਧਾਨ ਜਲਾਲਾਬਾਦ, ਸਰਪੰਚ ਰੋਸ਼ਨ ਸਿੰਘ ਨਵਾਂਸਤਾ, ਸਰਪੰਚ ਪ੍ਰੀਤਮ ਸਿੰਘ ਹਸਤਾ ਕਲਾ, ਸਰਪੰਚ ਅਸ਼ੋਕ ਕੁਮਾਰ ਜੱਟ ਵਾਲੀ, ਸਾਬਕਾ ਸਰਪੰਚ ਸੰਦੀਪ ਸਿੰਘ ਕਰਨੀ ਖੇੜਾ ਅਤੇ ਸਾਬਕਾ ਸਰਪੰਚ ਬੂਟਾ ਸਿੰਘ ਨਵਾਂ ਮੌਜਮ ਦੀ ਮੌਜੂਦਗੀ ਵਿੱਚ ਸ਼ਾਨਦਾਰ ਮੀਟਿੰਗ ਹੋਈ।
ਇਸ ਮੌਕੇ ਬਾਈ ਜਗਰੂਪ ਨੇ ਨਰੇਗਾ ਕਾਨੂੰਨ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗੱਲਬਾਤ ਤੋਂ ਬਾਅਦ ਮੌਕੇ ਤੇ ਹੀ ਅਧਿਕਾਰੀਆਂ ਨੇ ਪੱਤਰ ਜਾਰੀ ਕਰਕੇ ਕਾਨੂੰਨ ਮੁਤਾਬਕ ਨਰੇਗਾ ਮੇਟ, ਮਜ਼ਦੂਰਾਂ ਦੁਆਰਾ ਭਰੀਆਂ ਅਰਜੀਆਂ ਆਦੀ ਤੇ ਪੱਤਰ ਜਾਰੀ ਕੀਤਾ ਮੀਟਿੰਗ ਸਮਾਪਤੀ ਤੋਂ ਬਾਅਦ ਪ੍ਰਤਾਪ ਬਾਗ ਫਾਜਿਲਕਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਰੇਗਾ ਮਜ਼ਦੂਰਾਂ ਦੇ ਇਕੱਠ ਨੂੰ ਬਾਈ ਜਗਰੂਪ ਕਾਮਰੇਡ ਹੰਸ ਰਾਜ ਗੋਲਡਨ ਕਾਮਰੇਡ ਸੁਰਿੰਦਰ ਢੰਡੀਆਂ ਕਾਮਰੇਡ, ਹਰਭਜਨ ਛੱਪੜੀ ਵਾਲਾ ਆਦਿ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਡੀਸੀ ਫਾਜਿਲਕਾ ਨਾਲ ਹੋਈ ਮੀਟਿੰਗ ਫੈਸਲਾਕੁੰਨ ਮੀਟਿੰਗ ਹੈ। ਇਸ ਲਈ ਡੀਸੀ ਦੇ ਖਿਲਾਫ ਵਜੋਂ ਧਰਨਾ ਪ੍ਰਦਰਸ਼ਨ ਮੁਅੱਤਲ ਵੀ ਕੀਤੇ ਜਾਂਦੇ ਹਨ। ਹੋਰਾਂ ਤੋਂ ਇਲਾਵਾ ਭਜਨ ਲਾਲ ਐੱਮ.ਸੀ, ਕ੍ਰਿਸ਼ਨ ਧਰਮੂ ਵਾਲਾ, ਬਲਵੰਤ ਚੌਹਾਣਾ, ਜੰਮੂ ਰਾਮ ,ਸੰਦੀਪ ਯੋਧਾ, ਰਾਜਵਿੰਦਰ ਨਿਓਲਾ, ਸ਼ੀਤਾ ਸਿੰਘ, ਸੰਦੀਪ ਤੇਜਾ ਰੂਹੇਲਾ , ਹਰਦੀਪ ਮੰਡੀ ਹਜੂਰ ਸਿੰਘ, ਸਿਮਰਨ ਲਾਲੋ ਵਾਲੀ, ਕਰਨ, ਗੁਰਬਚਨ ਸੈਦੋ ਕਾ ਹਿਠਾੜ ਨੇ ਵੀ ਸੰਬੋਧਨ ਕੀਤਾ।